ਗੁਆਂਢੀ ਦੇ ਕੁੱਤੇ ਨਾਲ ਨਾਜਾਇਜ ਸਬੰਧ ਹੋਣ ਕਾਰਨ ਮਾਲਕ ਨੇ ਕੁੱਤੀ ਨੂੰ ਘਰੋਂ ਕੱਢਿਆ

by

ਕੋਚੀ , 25 ਜੁਲਾਈ ( NRI MEDIA )

ਕਿਹਾ ਜਾਂਦਾ ਹੈ ਕਿ ਕੁੱਤੇ ਸਭ ਤੋਂ ਵਫ਼ਾਦਾਰ ਜਾਨਵਰ ਹੁੰਦੇ ਹਨ ਪਰ ਕੇਰਲ ਦੇ ਤਿਰੂਵਨੰਤਪੁਰਮ ਵਿਚ ਇਕ ਮਾਲਕ ਦੀ ਬੇਰੁਖੀ ਦੇ ਕਾਰਨ ਪੋਮਰੇਨੀਅਨ ਕੁੱਤੀ ਨੂੰ ਸੜਕ ਉੱਤੇ ਰਹਿਣਾ ਪੈ ਰਿਹਾ ਹੈ , ਇਸ ਪੋਮਰੇਨੀਅਨ ਕੁੱਤੀ ਨੂੰ ਆਪਣੇ ਮਾਲਕ ਦੁਆਰਾ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਉਸ ਦੇ ਗਲੇ ਵਿਚ ਇੱਕ ਨੋਟਵੀ ਲਟਕਾ ਦਿੱਤਾ ਹੈ , ਇਸ ਨੋਟ ਵਿੱਚ, ਮਾਲਕ ਨੇ ਘਰ ਤੋਂ ਪੋਮਰੇਨੀਅਨ ਕੁੱਤੀ ਨੂੰ ਘਰ ਤੋਂ ਕੱਢਣ ਦਾ ਕਾਰਨ ਦੱਸਿਆ ਹੈ ਜੋ ਬਹੁਤ ਹੈਰਾਨਕੁੰਨ ਹੈ |

ਮਾਲਕ ਨੇ ਪੋਮਰੇਨੀਅਨ ਕੁੱਤੀ ਨੂੰ ਘਰ ਤੋਂ ਬਾਹਰ ਕੱਢਣ ਦਾ ਕਾਰਨ ਲਿਖਿਆ ਹੈ ਕਿ ਇਸ ਦੇ ਗੁਆਂਢੀ ਦੇ ਕੁੱਤੇ ਨਾਲ  'ਨਾਜਾਇਜ ਸਬੰਧ ' ਹਨ , ਇਸ ਤੋਂ ਇਲਾਵਾ ਮਾਲਕ ਨੇ ਨੋਟ ਵਿੱਚ ਲਿਖਿਆ ਹੈ ਕਿ ਇਹ ਚੰਗੀ ਆਦਤ ਦੇ ਨਾਲ ਇਕ ਸਮਝਦਾਰ ਕੁੱਤੀ ਹੈ , ਇਹ ਬਹੁਤ ਜ਼ਿਆਦਾ ਨਹੀਂ ਖਾਂਦੀ ਅਤੇ ਇਸ ਨੂੰ ਕੋਈ ਬਿਮਾਰੀ ਨਹੀਂ ਹੁੰਦੀ ,ਇਹ ਹਫ਼ਤੇ ਵਿਚ 5 ਵਾਰ ਨਹਾਉਂਦੀ ਹੈ ,ਇਹ ਸਿਰਫ ਭੌਂਕਦੀ ਹੈ ਅਤੇ ਇਸਨੇ ਪਿਛਲੇ ਤਿੰਨ ਸਾਲਾਂ ਵਿਚ ਕਿਸੇ ਨੂੰ ਕੱਟਿਆ ਨਹੀਂ ਹੈ |


ਪੀਪਲ੍ਸ ਫ਼ਾਰ ਏਨਿਮਲਸ (ਪੀ.ਐੱਫ.ਏ.) ਦੇ ਵਾਲੰਟੀਅਰ ਸ਼ਮੀਮ ਨੇ ਦੱਸਿਆ ਕਿ ਮੈਨੂੰ ਸੂਚਿਤ ਕੀਤਾ ਗਿਆ ਸੀ ਕਿ ਬਾਜ਼ਾਰ ਗੇਟ ਦੇ ਨੇੜੇ ਇਕ ਪੋਮਰੇਨੀਅਨ ਕੁੱਤੀ ਮਿਲੀ ਹੈ ਜਿਸਦੇ ਗਲੇ ਵਿੱਚ ਅਜੀਬ ਨੋਟ ਹੈ , ਮੈਂ ਉੱਥੇ ਗਿਆ ਅਤੇ ਉਸਨੂੰ ਘਰ ਲੈ ਆਇਆ |