ਸੜਕ ਦੇ ਸੂਚਕ ਪੱਥਰ ’ਤੇ ਲਿਖਿਆ ਖਾਲਿਸਤਾਨ, ਪੁਲੀਸ ਨੂੰ ਪਾਈਆਂ ਭਾਜੜਾਂ

by vikramsehajpal

ਮੋਗਾ (ਦੇਵ ਇੰਦਰਜੀਤ)- ਇਥੇ ਥਾਣਾ ਸਿਟੀ ਖੇਤਰ ਵਿੱਚ ਪਿੰਡ ਬਹੋਨਾ ਲਿੰਕ ਸੜਕ ਦੇ ਸੂਚਕ ਪੱਥਰ ’ਤੇ ਕਿਸੇ ਸ਼ਰਾਰਤੀ ਅਨਸਰ ਨੇ ਖਾਲਿਸਤਾਨ ਲਿਖ ਦਿੱਤਾ ਜਿਸ ਕਾਰਨ ਪੁਲੀਸ ਨੂੰ ਭਾਜੜਾਂ ਪੈ ਗਈਆਂ।

ਸੂਚਨਾ ਮਿਲਦੇ ਹੀ ਥਾਣਾ ਸਿਟੀ ਮੁਖੀ ਇੰਸਪੈਕਟਰ ਜਸਵੰਤ ਸਿੰਘ ਅਤੇ ਥਾਣਾ ਮਹਿਣਾ ਮੁਖੀ ਕੋਮਲਪ੍ਰੀਤ ਸਿੰਘ ਪੁੱਜੇ ਅਤੇ ਪਿੰਡ ਬਹੋਨਾ ਦੇ ਸਰਪੰਚ ਬਲਰਾਜ ਸਿੰਘ ਕੋਲੋਂ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਪੱਥਰ ਉੱਤੇ ਲਿਖੀ ਸ਼ਬਦਾਵਲੀ ’ਤੇ ਕਾਲਖ ਮਲ ਦਿੱਤੀ ਗਈ। ਥਾਣਾ ਮਹਿਣਾ ਮੁਖੀ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਢਲੇ ਤੌਰ ’ਤੇ ਇਹ ਕਿਸੇ ਸਮਾਜ ਵਿਰੋਧੀ ਅਨਸਰ ਦੀ ਸ਼ਰਾਰਤ ਲੱਗਦੀ ਹੈ। ਕਾਬਲੇ ਗੌਰ ਹੈ ਕਿ ਖਾਲਿਸਤਾਨ ਪੱਖੀ ਸਮਰਥਕ ਆਪਣੀ ਪਛਾਣ ਬਣਾਈ ਰੱਖਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੇ ਹਨ।

More News

NRI Post
..
NRI Post
..
NRI Post
..