ਨਵੀਂ ਦਿੱਲੀ , 07 ਜੁਲਾਈ ( NRI MEDIA )
ਭਾਰਤੀ ਸੈਨਾ ਦੇ ਸਾਬਕਾ ਅਫ਼ਸਰ ਨੇ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਅਤੇ ਕੈਨੇਡਾ ਵਿਚ ਰਹਿ ਰਹੇ ਪਾਕਿਸਤਾਨੀ ਮੁਸਲਿਮ ਖਾਲਿਸਤਾਨੀਆਂ ਦੀ ਸਹਾਇਤਾ ਕਰ ਰਹੇ ਹਨ , ਉਨ੍ਹਾਂ ਨੇ ਇਹ ਵੀ ਕਿਹਾ ਕਿ ਖਾਲਿਸਤਾਨ ਦੀ ਮੰਗ ਕਰਨ ਵਾਲੇ ਲੋਕਾਂ ਦੀਆਂ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਦੇਸ਼ਾਂ ਦੇ ਕੁਝ ਗੁਰੂਘਰਾਂ ਵਲੋਂ ਕਾਫ਼ੀ ਪੈਸਾ ਸਹਾਇਤਾ ਰਾਸ਼ੀ ਦੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ |
ਰਿਟਾਇਰਡ ਮੇਜਰ ਜਨਰਲ ਧਰੂਵ ਸੀ.ਕੋਟੋਚ ਦੇ ਅਨੁਸਾਰ, ਇਸ ਕੰਮ ਲਈ ਸਭ ਤੋਂ ਜਿਆਦਾ ਫੰਡ ਕਨੇਡਾ ਅਤੇ ਬ੍ਰਿਟੇਨ ਤੋਂ ਆ ਰਹੇ ਹਨ. ਹਾਲਾਂਕਿ, ਇਸ ਕੰਮ ਵਿੱਚ ਉੱਥੇ ਦੀ ਸਰਕਾਰ ਸ਼ਾਮਲ ਨਹੀਂ ਹੈ , ਅਸਲ ਵਿੱਚ, ਯੂਕੇ ਵਿੱਚ ਪਾਕਿਸਤਾਨ ਤੋਂ ਆਏ ਮੁਸਲਮਾਨ ਵੱਡੀ ਗਿਣਤੀ ਵਿੱਚ ਰਹਿੰਦੇ ਹਨ , ਇਹ ਕਮਿਊਨਿਟੀ ਬਹੁਤ ਜ਼ਿਆਦਾ ਗਿਣਤੀ ਵਿੱਚ ਇਸ ਕੰਮ ਲਈ ਮਦਦ ਕਰ ਰਹੀ ਹੈ |
ਕਟੋਚ ਨੇ ਕਿਹਾ- ਇਹ ਮਦਦਗਾਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨਾਲ ਲਗਾਤਾਰ ਸੰਪਰਕ ਵਿੱਚ ਹਨ , ਉਹ ਅਜਿਹੀ ਹੀ ਇੱਕ ਹੀ ਮੂਵਮੈਂਟ ਬ੍ਰਿਟੇਨ ਵਿੱਚ ਵੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਮੂਲ ਤੌਰ ਤੇ ਫੰਡਿੰਗ ਦੋ ਦੇਸ਼ਾਂ ਤੋਂ ਹੋ ਰਹੀ ਹੈ , ਇੰਗਲੈਂਡ ਵਿੱਚ ਹੋ ਰਹੇ ਵਿਸ਼ਵ ਕੱਪ ਮੈਚਾਂ ਵਿੱਚ ਵੀ ਇਸ ਦੀਆਂ ਝਲਕੀਆਂ ਵੇਖਣ ਨੂੰ ਮਿਲੀਆਂ ਹਨ |
ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਕਈ ਸਾਲਾਂ ਤੋਂ ਇਸ ਐਜੇਂਡੇ 'ਤੇ ਕੰਮ ਕਰ ਰਿਹਾ ਹੈ , ਉਹ ਭਾਰਤ ਦੀ ਸ਼ਾਂਤੀ ਅਤੇ ਅਖੰਡਤਾ ਨੂੰ ਪ੍ਰਭਾਵਿਤ ਕਰਨ ਦੇ ਯਤਨ ਸੋਸ਼ਲ ਮੀਡੀਆ ਉੱਤੇ ਵੀ ਕਰ ਰਿਹਾ ਹੈ , ਅਜਿਹੇ ਕਈ ਵੀਡੀਓ ਹਨ, ਜਿਸ ਵਿੱਚ ਸਿੱਖ ਕੌਮ ਦੇ ਲੋਕ ਖਾਲਿਸਤਾਨ ਸਮਰਥਣ ਸੋਲੋਗਨ ਬੋਲਦੇ ਹਨ , ਇਸਦੇ ਲਈ ਆਈਐਸਆਈ ਹੀ ਇਨ੍ਹਾਂ ਲੋਕਾਂ ਨੂੰ ਫੰਡ ਮੁਹਈਆ ਕਰਵਾ ਰਿਹਾ ਹੈ |



