ਕੈਨੇਡਾ ਵਿਚ ਤਿਰੰਗਾ-ਮੇਪਲ ਕਾਰ ਰੈਲੀ ਦੌਰਾਨ ਹਮਲਾ ਕਰਨ ਵਾਲਾ ਖਾਲਿਸਤਾਨ ਸਮਰਥਕ ਗ੍ਰਿਫਤਾਰ

by vikramsehajpal

ਓਂਟਾਰੀਓ  (ਦੇਵ ਇੰਦਰਜੀਤ)- ਕੈਨੇਡਾ ਵਿਚ ਤਿਰੰਗਾ ਕਾਰ ਰੈਲੀ ਦੌਰਾਨ ਹਮਲਾ ਕਰਨ ਵਾਲੇ ਖਾਲਿਸਤਾਨ ਸਮਰਥਕ ਇਕ ਸ਼ਖਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। 28 ਫਰਵਰੀ ਨੂੰ ਆਯੋਜਿਤ ਤਿਰੰਗਾ-ਮੇਪਲ ਕਾਰ ਰੈਲੀ ਦੌਰਾਨ ਹਿੰਸਾ ਦੇ ਮਾਮਲੇ ਵਿਚ ਪੁਲਸ ਵੱਲੋਂ ਹਾਲੇ ਕੁਝ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਸਕਦੀਆਂ ਹਨ।


ਓਂਟਾਰੀਓ ਪੁਲਸ ਮੁਤਾਬਕ 28 ਫਰਵਰੀ ਨੂੰ ਸ਼ਾਮ 4 ਵਜੇ ਬ੍ਰੈਮਪਟਨ ਵਿਚ ਰੈਲੀ ਵਿਚ ਸ਼ਾਮਲ ਬੀਬੀ ਦੀ ਕਾਰ ਸਾਹਮਣੇ ਅਚਾਨਕ ਇਕ ਸ਼ਖਸ ਆ ਗਿਆ।ਇਸ ਮਗਰੋਂ ਬੀਬੀ ਅਤੇ ਉਸ ਦੇ ਪਤੀ ਨਾਲ ਉਸ ਦੀ ਬਹਿਸ ਹੋਣ ਲੱਗੀ ਅਤੇ ਉਸ ਸ਼ਖਸ ਨੇ ਬੀਬੀ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਸ਼ਖਸ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ। ਉਸ ਦੀ ਉਮਰ 27 ਸਾਲ ਹੈ ਅਤੇ ਉਹ ਗ੍ਰੇਟਰ ਟੋਰਾਂਟੋ ਖੇਤਰ ਦਾ ਰਹਿਣ ਵਾਲਾ ਹੈ।

ਇੱਥੇ ਦੱਸ ਦਈਏ ਕਿ ਭਾਰਤ ਦੀ ਬਣੀ ਕੋਵਿਡ ਵੈਕਸੀਨ ਕੈਨੇਡਾ ਪਹੁੰਚਣ ਦੀ ਖੁਸ਼ੀ ਵਿਚ ਐਤਵਾਰ ਨੂੰ ਤਿਰੰਗਾ-ਮੇਪਲ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸ ਰੈਲੀ ਵਿਚ ਭਾਰਤੀ ਤਿਰੰਗੇ ਅਤੇ ਕੈਨੇਡਾ ਦੇ ਝੰਡੇ ਲੱਗੀਆਂ ਹੋਈਆਂ 350 ਕਾਰਾਂ ਸ਼ਾਮਲ ਹੋਈਆਂ ਸਨ। ਇਸ ਰੈਲੀ ਦੌਰਾਨ ਹਿੰਸਾ ਭੜਕ ਗਈ ਜਿਸ ਦੇ ਵੀਡੀਓ ਵੀ ਮਿਲੇ ਹਨ। ਵੀਡੀਓ ਵਿਚ ਹਿੰਸਾ ਲਈ ਜ਼ਿੰਮੇਵਾਰ ਕੁਝ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਖਾਲਿਸਤਾਨੀ ਝੰਡੇ ਵੀ ਨਜ਼ਰ ਆ ਰਹੇ ਹਨ।

More News

NRI Post
..
NRI Post
..
NRI Post
..