ਖਾਲਿਸਤਾਨੀ ਪੰਨੂ ਨੇ ਕੈਨੇਡਾ ਨੂੰ ਤੋੜਣ ਦੀ ਦਿੱਤੀ ਧਮਕੀ

by

ਉਨਟਾਰੀਓ (ਐਨ.ਆਰ.ਆਈ. ਮੀਡਿਆ) : ਕੈਨੇਡਾ ਵਲੋਂ ਰੈਫਰੈਂਡਮ 2020 ਨੂੰ ਮਾਨਤਾ ਨਾ ਦਿੱਤੇ ਜਾਣ ਨਾਲ ਬੋਖਲਾਏ ਸਿੱਖ ਫਾਰ ਜਸਟਿਸ ਦੇ ਸਰਪ੍ਰਸਤ ਪੰਨੂ ਨੇ ਐਤਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਨਿਸ਼ਾਨਾ ਵਿੰਨ੍ਹਿਆ। ਪੰਨੂ ਨੇ ਵੀਡੀਓ ਜਾਰੀ ਕਰ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਖੁਦ ਘੱਟਗਿਣਤੀ ਸਰਕਾਰ ਚਲਾ ਰਹੇ ਹਨ ਅਤੇ ਉਨ੍ਹਾਂ ਦੇ ਆਪਣੇ ਦੇਸ਼ ਕੈਨੇਡਾ ਵਿਚ ਕਿਊਬਕ ਨੂੰ ਅਲੱਗ ਕਰਨ ਦੀ ਮੁਹਿੰਮ ਚੱਲ ਰਹੀ ਹੈ।

ਇਥੋਂ ਤੱਕ ਕਿ ਪੰਨੂ ਨੇ ਕੈਨੇਡਾ ਦੀ ਸਰਕਾਰ 'ਤੇ ਭਾਰਤ ਸਰਕਾਰ ਨਾਲ 500 ਮਿਲੀਅਨ ਡਾਲਰ ਦੀ ਡੀਲ ਕਰਨ ਦਾ ਦੋਸ਼ ਵੀ ਲਗਾ ਦਿੱਤਾ। ਪੰਨੂ ਨੇ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਭਾਰਤ ਦੇ ਪੱਖ ਵਿਚ ਇਹ ਬਿਆਨ ਜਾਰੀ ਕਰਨ ਲਈ 500 ਮਿਲੀਅਨ ਡਾਲਰ ਦੀ ਡੀਲ ਕੀਤੀ ਹੈ। 

ਪੰਨੂ ਨੇ ਕੈਨੇਡਾ ਸਰਕਾਰ ਨੂੰ ਸਿੱਧਾ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਕੈਨੇਡਾ ਦੇ ਸਾਈਬਰ ਸਪੇਸ ਤੋਂ ਇਹ ਮੁਹਿੰਮ ਚਲਾ ਰਹੇ ਹਨ ਅਤੇ ਜੇਕਰ ਕੈਨੇਡਾ ਦੀ ਸਰਕਾਰ ਵਿਚ ਦਮ ਹੈ ਤਾਂ ਉਹ ਉਸ ਨੂੰ ਰੋਕ ਕੇ ਦਿਖਾਵੇ, ਪੰਨੂ ਨੇ ਕੈਨੇਡਾ ਦੇ ਸਾਰੇ ਗੁਰਦੁਆਰਿਆਂ ਤੋਂ ਮੁਹਿੰਮ ਜਾਰੀ ਰੱਖਣ ਦਾ ਐਲਾਨ ਕੀਤਾ।