ਖੰਨਾ ਪੁਲਿਸ ਨੇ 4 ਕਿਲੋ ਹੈਰੋਇਨ ਸਮੇਤ ਕੀਤਾ 2 ਨੂੰ ਕਾਬੂ

by vikramsehajpal

ਖੰਨਾ(ਬਿਪਨ ਸ਼ਰਮਾ)- ਖੰਨਾ ਪੁਲਿਸ ਨੇ ਨੈਸ਼ਨਲ ਹਾਈਵੇਅ ਤੇ ਨਾਕਾਬੰਦੀ ਦੌਰਾਨ ਇਕ ਕਾਰ ਵਿਚੋ 4 ਕਿਲੋਗ੍ਰਾਮ ਹੈਰੋਇਨ ਸਮੇਤ 2 ਨੂੰ ਕੀਤਾ ਕਾਬੂ ਪ੍ਰੈਸ ਕਾਨਫਰੰਸ ਦੌਰਾਨ ਐਸ ਐਸ ਪੀ ਖੰਨਾ ਨੇ ਜਾਣਕਾਰੀ ਦਿੰਦੇ ਦੱਸਿਆ ਦੋਨੋ ਫੜੇ ਗਏ ਮੁਜਰਮ ਮੋਗਾ ਜਿਲੇ ਨਾਲ ਸਬੰਧਿਤ ਹਨ।

ਐਸਐਸਪੀ ਗੁਰਸ਼ਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਐਸਪੀ ਡੀ ਮਨਪ੍ਰੀਤ ਸਿੰਘ ਦੀ ਅਗੁਵਾਈ ਵਿੱਚ ਖੰਨਾ ਪੁਲਿਸ ਨੇ 3 ਘੰਟੇ ਲਈ ਸ਼ਹਿਰ ਨੂੰ ਸੀਲ ਕੀਤਾ ਹੋਇਆ ਸੀ। ਇਸ ਦੌਰਾਨ ਪੁਲਿਸ ਨੇ 4 ਕਿਲੋ ਹੈਰੋਇਨ ਕੀਮਤ 20 ਕਰੋੜ ਸਮੇਤ ਦੋ ਕਾਰ ਸਵਾਰਾ ਨੂੰ ਕੀਤਾ ਕਾਬੂ ਕੀਤਾ ਹੈ। ਦੋਨੋ ਆਰੋਪੀ ਮੋਗਾ ਜਿਲੇ ਦੇ ਰਹਿਣ ਵਾਲੇ ਹਨ। ਪੁਲਿਸ ਨੇ ਦੱਸਿਆ ਕਿ ਗੈਂਗ ਦਾ ਮੁਖੀਆਂ ਤਰਨਤਾਰਨ ਜਿਲੇ ਦਾ ਰਹਿਣ ਵਾਲਾ ਹੈ। ਇਹ ਦਿੱਲੀ ਤੋਂ ਇਹ ਸਮਾਨ ਲੈ ਕੇ ਆਏ ਸਨ ਤੇ ਇਹਨਾਂ ਨੇ ਤਰਨਤਰ ਸਪਲਾਈ ਦੇਣੀ ਸੀ ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਦੋਨੋ ਮੁਜਰਮ ਸਿਰਫ ਕੋਰੀਅਰ ਦੇ ਤੋਰ ਤੇ ਹੀ ਕੰਮ ਕਰ ਰਹੇ ਸਨ ਜਿਨਾਂ ਨੂੰ 1 ਕਿੱਲੋ ਮਾਲ ਸਪਲਾਈ ਬਦਲੇ 1 ਲੱਖ ਰੁਪਏ ਮਿਲਣੇ ਸਨ। ਜਿਸਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾਵੇਗਾ। ਓਹਨਾ ਦੱਸਿਆ ਕਿ ਸਿਟੀ ਸੀਲਿੰਗ ਅੱਗੇ ਵੀ ਜਾਰੀ ਰਹੇਗੀ, ਨਸ਼ਾ ਤਸਕਰਾਂ ਤੇ ਪੂਰੀ ਤਰਾਹ ਨਕੇਲ ਕਸੀ ਜਾਵੇਗੀ।

More News

NRI Post
..
NRI Post
..
NRI Post
..