ਖੇੜੀ ਵਾਲੇ ਬਾਬੇ ਨੇ ਸੱਸ ਦੇ ਪੱਟ ‘ਚ ਮਾਰੀ ਗੋਲੀ !

by vikramsehajpal

ਫਤਿਹਗੜ੍ਹ ਸਾਹਿਬ (ਸਾਹਿਬ) - ਕੁਝ ਘੰਟੇ ਪਹਿਲਾਂ ਹੀ ਫਤਿਹਗੜ੍ਹ ਸਾਹਿਬ ਦੀ ਕਿਸਾਨ ਆਗੂ ਗੁਰਜੀਤ ਕੌਰ ਦਾ ਆਪਣੇ ਜਵਾਈ ਗੁਰਵਿੰਦਰ ਸਿੰਘ ਖੇੜੀ ਵਾਲੇ ਨਾਲ ਝਗੜਾ ਹੋਇਆ ਸੀ, ਜਿਸ ਦੌਰਾਨ ਉਨ੍ਹਾਂ ਦੀ ਲੱਤ 'ਚ ਗੋਲ਼ੀ ਵੱਜ ਗਈ ਸੀ ਤੇ ਉਸ ਨੂੰ ਜ਼ਖ਼ਮੀ ਹਾਲਾਤ 'ਚ ਹਸਪਤਾਲ ਲਿਜਾਣਾ ਪਿਆ ਸੀ। ਝਗੜੇ ਦੌਰਾਨ ਬਾਬਾ ਗੁਰਵਿੰਦਰ ਸਿੰਘ ਖੇੜੀਵਾਲਾ ਤੇ ਉਸ ਦਾ ਭਰਾ ਪ੍ਰਭਦੀਪ ਸਿੰਘ ਵੀ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਇਸ ਤੋਂ ਕੁਝ ਦੇਰ ਬਾਅਦ ਹੀ ਗੁਰਜੀਤ ਕੌਰ ਦੇ ਫ਼ੋਨ ਤੋਂ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਮੌਕੇ ਦੀ ਵਾਰਦਾਤ ਕੈਦ ਹੋ ਗਈ ਹੈ। ਇਸ ਵੀਡੀਓ 'ਚ ਗੁਰਜੀਤ ਕੌਰ ਕਹਿ ਰਹੀ ਹੈ ਕਿ ਉਹ ਖੇੜੀ ਵਾਲੇ ਨੂੰ ਆਪਣੀ ਧੀ ਦੇ ਕੇ ਪਛਤਾ ਰਹੀ ਹੈ। ਇਸ ਵੀਡੀਓ 'ਚ ਪਤਾ ਲੱਗ ਰਿਹਾ ਹੈ ਕਿ ਗੁਰਜੀਤ ਕੌਰ ਦੇ ਗੋਲ਼ੀ ਵੱਜੀ ਹੋਈ ਹੈ ਤੇ ਉਹ ਖੇੜੀ ਵਾਲੇ ਦੀ ਗੱਡੀ 'ਚ ਬੈਠ ਕੇ ਜਾਂਦੇ ਸਮੇਂ ਦੀ ਵੀਡੀਓ ਬਣਾ ਰਹੀ ਹੈ।

ਜ਼ਿਕਰਯੋਗ ਹੈ ਕਿ ਜ਼ਖ਼ਮੀ ਹਾਲਤ 'ਚ ਹਸਪਤਾਲ ਇਲਾਜ ਦੌਰਾਨ ਗੁਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਇੱਕ ਸਾਲ ਪਹਿਲਾਂ ਖੇੜੀ ਵਾਲੇ ਬਾਬੇ ਗੁਰਵਿੰਦਰ ਨਾਲ ਵਿਆਹ ਹੋਇਆ ਸੀ, ਪਰ ਉਹ ਵਿਆਹ ਦੇ ਕੁਝ ਦਿਨ ਬਾਅਦ ਤੋਂ ਹੀ ਉਨ੍ਹਾਂ ਦੀ ਧੀ ਨੂੰ ਦਾਜ ਲਈ ਤੰਗ ਕਰਨ ਲੱਗਾ, ਜਿਸ ਕਾਰਨ ਉਨ੍ਹਾਂ ਦੀ ਧੀ ਆਪਣੇ ਪੇਕੇ ਘਰ ਆ ਕੇ ਰਹਿਣ ਲੱਗੀ।

More News

NRI Post
..
NRI Post
..
NRI Post
..