ਕੈਲਗਰੀ ,25 ਮਈ , ਰਣਜੀਤ ਕੌਰ ( NRI MEDIA )
ਜਸਟਿਸ ਬ੍ਰੈਥ ਹੁਗਸ ਨੇ ਮੰਗਲਵਾਰ ਨੂੰ ਐਡਵਰਡ ਨੂੰ ਸਜਾ ਸੁਣਾਉਂਦੇ ਹੋਏ ਉਸਨੂੰ ਬੇਬੁਨਿਆਦ ਦਸਿਆ ਤੇ ਕਿਹਾ ਕਿ ਉਸਨੂੰ ਜੇਲ ਤੋ ਬਾਹਰ ਨਿਕਲਣ ਲਈ ਅਪਲਾਈ ਕਰਨ ਤੋ ਪਹਿਲਾ ਘਟੋ ਘਟ 50 ਸਾਲ ਜੇਲ ਚ ਗੁਜਾਰਨੇ ਪੈਣਗੇ , ਉਨਾਂ ਨੇ ਅੱਗੇ ਕਿਹਾ ਕਿ ਲਗਾਤਾਰ ਪ੍ਰੋਲ ਦੀ ਅਯੋਗਤਾ ਲਈ ਕੇਸ ਦੇ ਦਿੱਤੇ ਹੋਏ ਤੱਥ ਚਾਹੀਦੇ ਹੋਣਗੇ , ਦਸੰਬਰ ਵਿਚ ਐਡਵਰਡ ਹੁਗਸ ਨੂੰ ਜੂਰੀ ਵਲੋਂ ਕੈਲਗਰੀ ਵਿਚ ਮਾਂ ਸਾਰਾ ਬਿਲੀ ਅਤੇ ਉਸਦੀ ਪੰਜ ਸਾਲ ਦੀ ਬੇਟੀ ਟੇਲੀਆ ਮਾਰਕਸਮੈਨ ਦੀ ਹੱਤਿਆ ਦੇ ਜੁਰਮ ਵਿਚ ਦੋਸ਼ੀ ਪਾਇਆ ਗਿਆ ਸੀ।
11 ਜੁਲਾਈ 2016 ਨੂੰ ਬਿਲੀ ਦੀ ਲਾਸ਼ ਉਸਦੇ ਨੌਰਥ ਵੈਸਟ ਕੈਲਗਰੀ ਬੇਸਮੈਂਟ ਵਿਚੋਂ ਮਿਲੀ ਅਤੇ ਉਸ ਤੋ ਤਿੰਨ ਦਿਨ ਬਾਅਦ ਟੇਲੀਆ ਦੀ ਲਾਸ਼ ਸ਼ਹਿਰ ਦੇ ਬਾਹਰ ਮਿਲੀ ਸੀ , ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਹਤਿਆ ਦੀ ਗੰਭੀਰਤਾ ਡਾਊਨੇ ਦੀ ਨੈਤਿਕ ਦੋਸ਼ਪੂਰਨਤਾਂ ਅਤੇ ਉਸਦੀ ਜਿੰਮੇਦਾਰੀ ਦੀ ਪਧਰਤਾ ਨੂੰ ਦਰਸਾਉਂਦੀ ਹੈ। ਟੈਲੀਆ ਨੂੰ ਅਗਵਾ ਕਰਨ ਤੋ ਬਾਅਦ ਉਸਨੂੰ ਮਾਰਨ ਤੋਂ ਪਹਿਲਾ ਜਾਣਬੁੱਝ ਕੇ ਡਰਾਇਆ ਗਿਆ ਸੀ।
ਕੋਰਟ ਦੇ ਬਾਹਰ ਬਿਲੀ ਦੇ ਅੰਕਲ ਸਕੋਟ ਹਮੀਲਟਨ ਨੇ ਕੈਲਗਰੀ ਪੁਲਿਸ, ਕਰਾਊਨ ਪ੍ਰਸਕਿਊਟਰ ਅਤੇ ਜੱਜ ਹੁਗਸ ਦਾ ਧਨਵਾਦ ਕਰਦੇ ਹੋਏ ਕਿਹਾ ਕਿ ਬਿਲੀ ਅਤੇ ਟੈਲੀਆ ਹਮੇਸ਼ਾ ਉਨਾਂ ਦੇ ਦਿਲ ਵਿਚ ਰਹਿਣਗੇ ਤੇ ਉਹ ਹਮੇਸ਼ਾ ਓਹਨਾਂ ਨੂੰ ਯਾਦ ਕਰਨਗੇ , ਕਰਾਊਨ ਪ੍ਰੋਸੇਕਿਊਟਰ ਕਾਰਲਾ ਅਤੇ ਰਿਆਨ ਜੇਨਕਿੰਸ ਨੇ ਲਿਖਤੀ ਬਿਆਨ ਵਿਚ ਜੱਜ ,ਜੁਰੀ, ਪੁਲਿਸ ਅਤੇ ਜਨਤਾ ਦੇ ਓਹ ਮੈਂਬਰਾਂ ਜਿਨ੍ਹਾਂ ਨੇ ਉਨਾਂ ਦੀ ਜਾਂਚ ਪੜਤਾਲ ਵਿਚ ਮਦਦ ਕੀਤੀ ਉਨਾਂ ਸਾਰਿਆਂ ਦਾ ਧੰਨਵਾਦ ਕੀਤਾ ,ਡਾਊਨ ਨੇ ਦੀ ਬਚਾਵ ਟੀਮ ਨੇ ਕੋਈ ਵੀ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਪਰ ਉਹਨਾਂ ਨੇ ਕਿਹਾ ਕਿ ਅਜਿਹੇ ਕੇਸ ਵਿੱਚ ਬੇਲ ਲਈ ਅਪਲਾਈ ਕਰਨਾ ਸਧਾਰਨ ਨਹੀਂ ਹੋਵੇਗਾ।



