ਕੈਨੇਡਾ ਦੀ ਜੇਲ੍ਹ ’ਚੋਂ ਭੱਜਿਆ ਕਾਤਲ ਇੰਟਰਪੋਲ ਵੱਲੋਂ ਦੋਹਾ ਕਤਰ ਤੋਂ ਕਾਬੂ

by nripost

ਵੈਨਕੂਵਰ (ਨੇਹਾ): ਬ੍ਰਿਟਿਸ਼ ਕੋਲੰਬੀਆ ਦੀ ਜੇਲ੍ਹ ’ਚੋਂ ਫਰਾਰ ਹੋਏ ਰਬੀਹ ਅਖਲੀਲ (38) ਨੂੰ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਤਹਿਤ ਦੋਹਾ (ਕਤਰ) ਤੋਂ ਕਾਬੂ ਕਰ ਲਿਆ ਗਿਆ ਹੈ। ਕੈਨੇਡਾ ਪੁਲੀਸ ਵਲੋਂ ਉਸ ਨੂੰ ਵਾਪਸ ਲਿਆਉਣ ਲਈ ਰਸਮੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ।

ਉਸ ਨੂੰ ਹੱਤਿਆ ਅਤੇ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਟਰਪੋਲ ਅਨੁਸਾਰ ਉਸ ਦੀ ਗ੍ਰਿਫ਼ਤਾਰੀ ਵਿੱਚ ਦੋਹਾ ਦੇ ਕੌਮੀ ਕੇਂਦਰੀ ਬਿਊਰੋ ਅਤੇ ਉਥੋਂ ਦੇ ਗ੍ਰਹਿ ਵਿਭਾਗ ਨੇ ਪੂਰਾ ਸਹਿਯੋਗ ਦਿੱਤਾ। ਮੁਲਜ਼ਮ ਨੂੰ ਕੈਨੇਡਾ ਲਿਆਉਣ ਤੱਕ ਉਹ ਕਤਰ ਪੁਲੀਸ ਦੀ ਹਿਰਾਸਤ ਵਿੱਚ ਰਹੇਗਾ।

More News

NRI Post
..
NRI Post
..
NRI Post
..