ਕਿੰਨਰਾਂ ਨੇ ਕਿੰਨਰ ਦਾ ਕੀਤਾ ਕੁਟਾਪਾ, ਵੀਡੀਓ ਹੋਈ ਵਾਇਰਲ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਲੁਧਿਆਣਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਕਿੰਨਰਾਂ ਨੇ ਦੂਜੇ ਕਿੰਨਰਾਂ ਦੀ ਝਾੜੂਆਂ ਨਾਲ ਕੁੱਟਮਾਰ ਕੀਤੀ। ਇਨ੍ਹਾਂ ਹੀ ਨਹੀ ਉਨ੍ਹਾਂ ਨੇ ਕਿੰਨਰ ਦੀ ਕੁੱਟਮਾਰ ਕਰਦੇ ਹੋਏ ਦੋਵਾਂ ਦੇ ਵਾਲ ਵੀ ਕੱਟ ਦਿੱਤੇ । ਵੀਡੀਓ 'ਚ ਦੇਖਿਆ ਜਾ ਰਿਹਾ ਕਿ ਕਿੰਨਰਾਂ ਵਲੋਂ ਇੱਕ ਨੌਜਵਾਨ ਦਾ ਵੀ ਕੁਟਾਪਾ ਕੀਤਾ ਜਾ ਰਿਹਾ ਹੈ।

ਹੁਣ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਲੁਧਿਆਣਾ ਦੇ ਸਟਾਰ ਸਿਟੀ ਇਲਾਕੇ ਦੀ ਦੱਸੀ ਜਾ ਰਹੀ ਹੈ । ਜਿਸ ਦੀ ਕੁੱਟਮਾਰ ਹੋਈ ਹੈ,ਉਸ ਦਾ ਨਾਮ ਦੀਵਾਨੀ ਜੱਟੀ ਹੈ । ਇਹ ਸਾਰਾ ਵਿਵਾਦ ਵਧਾਈ ਨੂੰ ਲੈ ਕੇ ਹੋਇਆ ਸੀ। ਪੀੜਤ ਕਿੰਨਰ ਨੇ ਕਿਹਾ ਉਹ ਗਲਤੀ ਨਾਲ ਦੂਜੇ ਕਿੰਨਰ ਦੇ ਇਲਾਕੇ ਵਿੱਚ ਵਧਾਈ ਲੈਣ ਚੱਲੇ ਗਏ। ਜਿਸ ਦੇ ਚਲਦੇ ਦੂਜੇ ਕਿੰਨਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਤੇ ਉਸ ਦੇ ਸਾਥੀ ਦੇ ਢਿੱਡ 'ਚ ਲੱਤਾਂ ਮਾਰਿਆ। ਪੀੜਤ ਧਿਰ ਨੇ ਪੁਲਿਸ ਨੂੰ ਮਾਮਲਾ ਦਰਜ਼ ਕਰਵਾ ਇਨਸਾਫ਼ ਦੀ ਮੰਗ ਕੀਤੀ ਹੈ।