ਦਿਨ ਦਿਹਾੜੇ ਚੱਲੀਆਂ ਕਿਰਪਾਨਾਂ ਤੇ ਚਾਕੂ, ਕੁਝ ਹੀ ਦੂਰੀ ‘ਤੇ MLA ਵੀ ਸੀ ਮੌਜੂਦ, ਜਾਣੋ ਪੂਰਾ ਮਾਮਲਾ

by jaskamal

8 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਦੇ ਜਿਲਾ ਜਲੰਧਰ 'ਚ ਦਿਨ ਦਿਹਾੜੇ ਗੋਲੀਆਂ ਤੇ ਚਾਕੂ ਚਲਾਏ ਗਏ। ਦੱਸਿਆ ਜਾ ਰਿਹਾ ਕਿ ਜਲੰਧਰ ਦੇ ਰਾਮਾ ਮੰਡੀ ਚੌਂਕ ਨਜ਼ਦੀਕ ਢਿਲਵਾਂ ਚੌਂਕ 'ਚ ਘਟੋ ਘਟ 15-20 ਨੌਜਵਾਨਾਂ ਨੇ ਸੜਕ 'ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਇਸਦੇ ਨਾਲ ਹੀ ਨੌਜਵਾਨਾਂ ਕੋਲ ਕਿਰਪਾਨਾਂ, ਦਾਤਰ ਤੇ ਚਾਕੂ ਵੀ ਸਨ, ਜਿਸ ਨਾਲ ਕਿ ਲੰਘ ਰਹੇ ਲੋਕਾਂ 'ਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਰਾਹਗਿਰ ਸਹਿਮੇ ਹੋਏ ਸਨ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋ ਇਹ ਘਟਨਾ ਵਾਪਰੀ ਸੀ ਤਾ ਕੁਝ ਹੀ ਦੂਰੀ 'ਤੇ ਜਲੰਧਰ ਦੇ ਆਪ ਵਿਧਾਇਕ ਰਮਨ ਅਰੋੜਾ ਆਪਣੀ ਹੀ ਪਾਰਟੀ ਦੇ ਕਿਸੇ ਦਫਤਰ ਦਾ ਉਦਘਾਟਨ ਕਰ ਰਹੇ ਸਨ।

ਦੱਸਿਆ ਜਾ ਰਿਹਾ ਕਿ ਇਹ ਘਟਨਾ ਬੀਤੀ ਸ਼ਾਮ ਐਤਵਾਰ ਦੀ ਹੈ ਜਿਥੇ ਕਿ ਮਹਿਲਾ ਕਾਂਗਰਸ ਕੌਂਸਲਰ ਦੇ ਪਤੀ ਦੀ ਦੁਕਾਨ ਦੇ ਸਾਮਣੇ ਹੀ ਇਹ ਪੂਰੀ ਵਾਰਦਾਤ ਵਾਪਰੀ। ਨੌਵਜਾਨ ਨੇ ਹਥਿਆਰ ਦੇ ਨਾਲ ਗੱਡੀ ਸਵਾਰ ਕੁਝ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ ਅਤੇ ਗੱਡੀ ਦੇ ਸਾਰੇ ਸ਼ੇਸ਼ੇ ਵੀ ਤੋੜ ਦਿੱਤੇ ਗਏ। ਹਾਲਾਂਕਿ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਅਤੇ ਜ਼ਖਮੀ ਨੌਜਵਾਨਾਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਓਥੇ ਹੀ ਇਹ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਹੈ ਇਸ ਬਾਰੇ ਤਾ ਕੁਝ ਵੀ ਪਤਾ ਨਹੀਂ ਚਲ ਸਕਿਆ ਪਰ ਪੁਲਿਸ ਨੇ ਮੌਕੇ 'ਤੇ ਪਹੁੰਚੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸਦੇ ਨਾਲ ਹੀ ਪੁਲਿਸ ਵੱਲੋਂ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਅਤੇ ਨੇੜਲੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੁੰਗਾਲ ਕੇ ਕਾਰਵਾਈ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..