ਯੂਥ ਕਾਂਗਰਸ ਦੇ ਵਰਕਰਾਂ ਨੇ ਇੰਡੀਆ ਗੇਟ ਦੇ ਨੇੜੇ ਸਾੜਿਆ ਟਰੈਕਟਰ

by vikramsehajpal

ਨਵੀਂ ਦਿੱਲੀ (Nri Media) : ਖੇਤੀ ਸੁਧਾਰ ਕਾਨੂੰਨ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਉਗ੍ਰ ਹੁੰਦਾ ਜਾ ਰਿਹਾ ਹੈ। ਸੋਮਵਾਰ ਸਵੇਰੇ ਪੰਜਾਬ ਯੂਥ ਕਾਂਗਰਸ ਦੇ ਵਰਕਰਾਂ ਨੇ ਦਿੱਲੀ ਵਿਖੇ ਇੰਡੀਆ ਗੇਟ ਦੇ ਨੇੜੇ ਟ੍ਰੈਕਟਰ ਨੂੰ ਅੱਗ ਲਾ ਕੇ ਪ੍ਰਦਰਸ਼ਨ ਕੀਤਾ। ਇਥੇ ਉਨ੍ਹਾਂ ਨੇ ਟਰੈਕਟਰ ਨੂੰ ਪਲਟ ਕੇ ਅੱਗ ਲਾ ਦਿੱਤੀ। ਉਸੇ ਸਮੇਂ, ਜਦੋਂ ਪੁਲਿਸ ਉਨ੍ਹਾਂ ਕੋਲ ਪੁੱਜੀ ਤਾਂ ਪ੍ਰਦਰਸ਼ਨਕਾਰੀ ਮੌਕੇ ਤੋਂ ਫਰਾਰ ਹੋ ਗਏ। ਬਾਅਦ 'ਚ ਦਿੱਲੀ ਪੁਲਿਸ ਨੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਦੇ ਮੁਤਾਬਕ ਪ੍ਰਦਸ਼ਨਕਾਰੀਆਂ ਵਿੱਚ 12 ਤੋਂ 15 ਲੋਕ ਸ਼ਾਮਲ ਸਨ। ਪੁਲਿਸ ਨੇ ਇੰਡੀਆ ਗੇਟ ਵਿਖੇ ਟਰੈਕਟਰ ਸਾੜਨ ਦੇ ਦੋਸ਼ ਹੇਠ ਪੰਜਾਬ ਵਿੱਚ ਰਹਿਣ ਵਾਲੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਇੱਕ ਇਨੋਵਾ ਕਾਰ ਵੀ ਜ਼ਬਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪ੍ਰਦਰਸ਼ਨਕਾਰੀ ਇਸ ਗੱਡੀ 'ਚ ਸਵਾਰ ਹੋ ਕੇ ਦਿੱਲੀ ਆਏ ਸਨ। ਪੁਲਿਸ ਵੱਲੋਂ ਉਨ੍ਹਾਂ ਤੋਂ ਪੂਰੀ ਘਟਨਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਦੌਰਾਨ ਜਦੋਂ ਪੁਲਿਸ ਉਨ੍ਹਾਂ ਕੋਲ ਪੁੱਜੀ ਤਾਂ ਪ੍ਰਦਰਸ਼ਨਕਾਰੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੇ ਮੁਤਾਬਕ ਪ੍ਰਦਸ਼ਨਕਾਰੀਆਂ ਵਿੱਚ 12 ਤੋਂ 15 ਲੋਕ ਸ਼ਾਮਲ ਸਨ। ਇਸ ਸਬੰਧ 'ਚ ਤਿਲਕ ਮਾਰਗ ਥਾਣੇ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਬੀਤੇ ਦਿਨੀਂ ਖੇਤੀ ਬਿਲਾਂ 'ਤੇ ਰਾਸਟਰਪਤੀ ਨੇ ਆਪਣੇ ਹਸਤਾਖ਼ਰ ਕਰ ਦਿੱਤੇ ਹਨ। ਜਿਸ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਗਏ ਹਨ।