ਕਿਸਾਨਾਂ ਨੇ ਜਿਓ ਖਿਲਾਫ ਬੋਲਿਆ ਹੱਲਾ, ਮੋਬਾਇਲਾਂ ਟਾਵਰਾਂ ਦੇ ਕੱਟੇ ਬਿਜਲੀ ਕੂਨੈੈਕਸ਼ਨ

by vikramsehajpal

ਰੂਪਨਗਰ, 23 ਦਸਬੰਰ (ਸੱਜਨ ਸੈਣੀ) : ਕੇਂਦਰ ਵੱਲੋਂ ਲਿਆਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਤਿੱਖਾ ਹੁੰਦਾ ਜਾ ਰਿਹਾ ਹੈ। ਜਿੱਥੇ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਦਿੱਲੀ ਦੇ ਬਾਰਡਰਾਂ ਤੇ 26 ਦਿਨਾਂ ਤੋਂ ਧਰਨੇ ਤੇ ਬੈਠੇ ਨੇ ਉਥੇ ਹੀ ਹੁਣ ਪੰਜਾਬ ਵਿੱਚ ਵੀ ਕਿਸਾਨਾਂ ਵੱਲੋਂ ਜੱਥੇਬੰਦੀਆਂ ਦੀ ਕਾਲ ਤੇ ਜੀਓ , ਰਿਲਾਇਸ ਕੰਪਨੀ ਦਾ ਬਾਈਕਾਟ ਕਰਦੇ ਹੋਏ ਜੀਓ ਮੋਬਾਇਲ ਕੰਪਨੀ ਦੇ ਟਾਵਰਾਂ ਦੇ ਬਿਜਲੀ ਕੈਨਕਸ਼ਨ ਕੱਟੇ ਜਾ ਰਹੇ ਹਨ I

ਸਾਂਝਾ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਰੋਪੜ ਜਿਲ੍ਹੇ ਦੀਆਂ ਕਿਸਾਨ ਅਤੇ ਮਜਦੂਰ ਜੱਥੇਬੰਦੀਆਂ ਵੱਲੋਂ ਕਾਮਰੇਡ ਮੋਹਨ ਸਿੰਘ ਧਿਮਾਣਾ ਦੀ ਅਗਵਾਈ ਹੇਠ ਦੁਪਹਿਰ ਦਾ ਵਰਤ ਰੱਖਿਆ ਗਿਆ ਅਤੇ ਕਿਸਾਨ ਆਗੂ ਰੁਪਿੰਦਰ ਸਿੰਘ ਰੂਪਾ ਦੀ ਅਗਵਾਈ ਹੇਠ ਦੇਸੀ ਵਿਦੇਸੀ ਕਾਰਪੋਰੇਟ ਘਰਾਣਿਆ ਵਿਰੁੱਧ ਜੀਓ ਟਾਵਰਾਂ ਅੱਗੇ ਇਸਤਿਹਾਰ ਲਗਾਏ ਗਏ।ਇਸ ਐਕਸਨ ਵਿੱਚ ਕਾਮਰੇਡ ਗੁਰਦੇਵ ਸਿੰਘ ਬਾਗੀ, ਸਾਥੀ ਭਾਗ ਸਿੰਘ ਮਦਾਨ, ਸਾਥੀ ਜਗਦੀਸ ਲਾਲ ਸਾਬਕਾ ਐਸHਡੀHਓ, ਸ:ਗੁਰਮੇਲ ਸਿੰਘ ਬਾੜਾ, ਸ:ਕੁਲਵਿੰਦਰ ਸਿੰਘ ਪੰਜੋਲਾ, ਸਾਥੀ ਕੁਲਵੰਤ ਸਿੰਘ ਸੈਣੀ, ਸਾਥੀ ਗੁਰਬਚਨ ਸਿੰਘ ਮਿੱਠੂ ਆਦਿ ਹਾਜ਼ਰ ਸਨ।

ਇਸ ਮੋਕੇ ਹਾਜ਼ਰ ਆਗੂਆ ਨੇ ਸਾਰੇ ਦੇਸ ਵਾਸੀਆਂ ਖਾਸ ਤੋਰ ਤੇ ਰੋਪੜ ਜਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਅੰਡਾਨੀਆ ਅੰਬਾਨੀਆ ਸਮੇਤ ਸਮੁੱਚੇ ਕਾਰਪੋਰੇਟ ਘਰਾਣਿਆ ਦੇ ਸਾਰੇ ਸਮਾਨਾਂ ਦਾ ਖਾਸ ਤੋਰ ਤੇ ਜੀਓ ਦੇ ਸਿੱਮਾ ਦਾ ਟੋਟਲ ਬਾਈਕਾਟ ਕਰਕੇ ਆਪਣਾ ਵਿਰੋਧ ਦਰਜ ਕਰਵਾਉ।ਆਗੂਆਂ ਨੇ ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਛੋਟੇ ਦੁਕਾਨਦਾਰਾਂ, ਨੌਜੁਵਾਨਾਂ ਅਤੇ ਵਿਿਦਆਰਥੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਸਾਝਾ ਕਿਸਾਨ ਮੋਰਚਾ ਭਾਰਤ ਵੱਲੋਂ ਕੇਂਦਰ ਸਰਕਾਰ ਵਿਰੁੱਧ ਲੜੀ ਜਾ ਰਹੀ ਲੜਾਈ ਇਕੱਲੀ ਜਮੀਨਾਂ ਵਚਾਉਣ ਦੀ ਲੜਾਈ ਨਹੀਂ ਬਲਕਿ ਮੋਦੀ ਸਰਕਾਰ ਦੇਸ ਨੂੰ ਦੇਸੀ ਵਿਦੇਸੀ ਕਾਰਪੋਰੇਟ ਘਰਾਣਿਆ ਨੂੰ ਲੁਟਾ ਰਹੀ ਹੈ।

ਜਿਸ ਨਾਲ ਮੁੜ ਦੇਸ ਨੂੰ ਗੁਲਾਮੀ ਵੱਲ ਲਿਜਾ ਰਹੀ ਹੈ।ਇਨ੍ਹਾ ਕਾਰਪੋਰੇਟ ਘਰਾਣਿਆ ਦੇ ਬਣੇ ਸਾਰੇ ਸਮਾਨਾਂ ਦਾ ਬਾਈਕਾਟ ਕਰਨਾ ਹਰੇਕ ਦੇਸ ਵਾਸੀਆਂ ਦੀ ਆਜਾਦੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਸਾਂਝਾ ਕਿਸਾਨ ਮੋਰਚਾ ਭਾਰਤ ਦੇ ਵੱਲੋਂ ਦਿੱਤੇ ਜਾਂਦੇ ਸੱਦੇ ਤੇ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਲਈ ਦੇਸ ਨੂੰ ਪਿਆਰ ਕਰਨ ਵਾਲੇ ਦੇਸ ਵਾਸੀ ਅੱਗੇ ਆਉਣ।