ਨਵੀਂ ਦਿੱਲੀ (ਦੇਵ ਇੰਦਰਜੀਤ)- ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਕੱਢੀ ਜਾ ਰਹੀ ਟਰੈਕਟਰ ਰੈਲੀ ਨੂੰ ਪੁਲਿਸ ਵੱਲੋਂ ਰਸਤਾ ਨਹੀਂ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ ਟਰੈਕਟਰ ਰੈਲੀ ਦੀ ਇਜਾਜਤ ਮਿਲਣ ਦੇ ਬਆਦ ਵੀ ਸਿੰਘੂ ਬਾਰਡਰ ਤੇ ਲੱਗੇ ਬੈਰੀਕੇਡ ਪ੍ਰਸ਼ਾਸ਼ਨ ਵੱਲੋਂ ਹਟਾਏ ਨਹੀਂ ਗਏ।
ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੇ ਮੱਦੇਨਜ਼ਰ ਇਹ ਖ਼ਬਰ ਮਿਲੀ ਹੈ ਕਿ ਪ੍ਰਸ਼ਾਸ਼ਨ ਵੱਲੋਂ ਬੈਰੀਕੇਡ ਨਾ ਹਟਾਏ ਜਾਣ ਕਾਰਨ ਕਿਸਾਨਾਂ ਨੇ ਟਰੈਕਟਰਾਂ ਨਾਲ ਇਹ ਬੈਰੀਕੇਡ ਹਟਾਏ। ਖ਼ਬਰ ਮਿਲੀ ਹੈ ਕਿ ਕਿਸਾਨ ਸਿੰਘੂ ਬਾਰਡਰ ‘ਤੇ ਬੈਰੀਕੇਡ ਤੋੜ ਕੇ ਅੱਗੇ ਵਧ ਗਏ ਹਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਥਿਤੀ ਸੰਭਾਲ ਲਈ ਹੈ।
ਖ਼ਬਰ ਮਿਲੀ ਹੈ ਕਿਸਿੰਘੂ ਬਾਰਡਰ ਤੋਂ ਬਹਿਲਗੜ੍ਹ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੈ। ਇਸ ਦੇ ਨਾਲ ਹੀ ਮੂਰਥਲ ਤੱਕ ਕਿਸਾਨਾਂ ਨੇ ਕਈ ਥਾਵਾਂ 'ਤੇ ਟਰੈਕਟਰ ਖੜ੍ਹੇ ਹੋਏ ਹਨ। ਕੇਐਮਪੀ-ਕੇਜੀਪੀ 'ਤੇ ਵੀ ਕਿਸਾਨਾਂ ਨੇ ਟਰੈਕਟਰ ਖੜ੍ਹੇ ਕਰ ਦਿੱਤੇ ਹਨ। ਇਸ ਕਾਰਨ ਇਥੇ ਜਾਮ ਦੀ ਸਥਿਤੀ ਬਣੀ ਹੋਈ ਹੈ।



