ਵੋਟਰਾਂ ਨੇ ਮੋਦੀ ਦੇ ਸੰਪਰਦਾਇਕ ਏਜੰਡੇ ਤੋਂ ਰੋਜ਼ੀ-ਰੋਟੀ ਦੇ ਮੁੱਦੇ ਨੂੰ ਨਿਰਣਾਇਕ ਮੰਨਿਆਂ: ਐਸਕੇਐਮ

by vikramsehajpal

ਚੰਡੀਗ੍ਹੜ (ਰਾਘਵ) : ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਨੇ ਲੋਕ ਸਭਾ ਵਿੱਚ ਭਾਜਪਾ ਨੂੰ ਇਕੱਲੀ ਪਾਰਟੀ ਦੇ ਤੌਰ ਤੇ ਬਹੁਮੱਤ ਦੇਣ ਤੋਂ ਇਨਕਾਰ ਕਰਕੇ, ਹਾਰ ਦੇਣ ਲਈ ਲੋਕਾਂ ਨੂੰ ਵਧਾਈ ਦਿੰਦੇ ਹੋਏ ਗਹਿਰੇ ਮਾਣ ਦਾ ਪ੍ਰਗਟਾਵਾ ਕੀਤਾ ਹੈ।

ਐਸਕੇਐਮ ਨੇ ਜਾਰੀ ਬਿਆਨ 'ਚ ਕਿਹਾ,''ਲੋਕਾਂ ਨੇ PM ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਖਾਸ ਤੌਰ 'ਤੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਸਖ਼ਤ ਸਜ਼ਾ ਦਿੱਤੀ ਹੈ। ਜਿੱਥੇ ਕਿਸਾਨ ਅੰਦੋਲਨ ਸਭ ਤੋਂ ਮਜ਼ਬੂਤ ਸੀ ਇਨ੍ਹਾਂ ਸਾਰੇ ਖੇਤਰਾਂ 'ਚ ਭਾਜਪਾ ਵੱਡੇ ਫਰਕ ਨਾਲ ਹਾਰ ਗਈ ਹੈ ਅਤੇ ਕਈ ਥਾਵਾਂ 'ਤੇ ਵਿਰੋਧ ਕਾਰਨ ਉਹ ਆਪਣਾ ਪ੍ਰਚਾਰ ਵੀ ਨਹੀਂ ਕਰ ਸਕੀ। ਐਸਕੇਐਮ ਲਖੀਮਪੁਰ ਖੀਰੀ 'ਚ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਹਤਿਆਰੇ ਅਤੇ ਮੁੱਖ ਸਾਜ਼ਿਸ਼ਕਰਤਾ, ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਹਰਾਉਣ ਲਈ ਵੋਟਰਾਂ ਨੂੰ ਵਧਾਈ ਦਿੰਦਾ ਹੈ।

ਐਸਕੇਐਮ ਨੇ ਕਿਹਾ ਕਿ ਭਾਜਪਾ ਦੇ ਖਿਲਾਫ ਲੋਕਾਂ ਦਾ ਗੁੱਸਾ ਅਤੇ ਦ੍ਰਿੜ ਸੰਕਲਪ ਮੁੱਖ ਤੌਰ 'ਤੇ ਫਿਰਕੂ ਪ੍ਰਚਾਰ, ਗੈਰ-ਜਮਹੂਰੀ ਸ਼ਾਸਨ, ਕਿਸਾਨ ਨੇਤਾਵਾਂ ਵਿਰੁੱਧ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ, ਸਮਰਥਕਾਂ ਵਿਰੁੱਧ ਯੂਏਪੀਏ ਦੀ ਦੁਰਵਰਤੋਂ ਅਤੇ ਆਰਐਸਐਸ ਦੁਆਰਾ ਚਲਾਏ ਗਏ ਜਬਰ ਦੇ ਫਾਸੀਵਾਦੀ ਤਰੀਕਿਆਂ ਤੋਂ ਉੱਪਰ ਉੱਠ ਕੇ ਰੋਜ਼ੀ-ਰੋਟੀ ਦੇ ਮੁੱਦਿਆਂ 'ਤੇ ਵਿਚਾਰ ਕਰਨ ਦਾ ਨਤੀਜਾ ਸੀ। ਇਨ੍ਹਾਂ ਹੀ ਨਹੀਂ ਭਾਜਪਾ ਸਰਕਾਰ ਵਿਰੁੱਧ ਕਿਸਾਨਾਂ, ਉਦਯੋਗਿਕ ਕਾਮਿਆਂ, ਵਿਦਿਆਰਥੀਆਂ, ਔਰਤਾਂ, ਅਧਿਆਪਕਾਂ, ਨੌਜਵਾਨਾਂ, ਸੱਭਿਆਚਾਰਕ ਕਾਰਕੁਨਾਂ ਅਤੇ ਹਰ ਵਰਗ ਦੇ ਲੋਕਾਂ ਨੇ ਇਨ੍ਹਾਂ ਮੁਹਿੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਈ।

ਐਸਕੇਐਮ ਨੇ ਭਾਜਪਾ ਦੁਆਰਾ ਧਰਮ ਦੀ ਦੁਰਵਰਤੋਂ ਅਤੇ ਫਿਰਕੂ ਪ੍ਰਚਾਰ ਵਿਰੁੱਧ ਕਾਰਵਾਈ ਕਰਨ ਲਈ ਭਾਰਤੀ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤਾਂ ਕੀਤੀਆਂ ਸਨ, ਜਿਸ 'ਤੇ ਉਸ ਨੇ ਕੋਈ ਧਿਆਨ ਨਹੀਂ ਦਿੱਤਾ। ਪਰ ਲੋਕਾਂ ਨੇ ਵੱਡੇ ਪੱਧਰ 'ਤੇ ਭਾਜਪਾ ਦੇ ਇਸ ਕੋਝੇ ਅਤੇ ਗੈਰ-ਸੰਵਿਧਾਨਕ ਵਿਵਹਾਰ ਦਾ ਸ਼ਿਕਾਰ ਹੋਣ ਤੋਂ ਇਨਕਾਰ ਕਰਦੇ ਹੋਏ ਅਤੇ ਅਜਿਹੀਆਂ ਫੁੱਟ ਪਾਊ ਚਾਲਾਂ ਨੂੰ ਨਕਾਰਦਿਆਂ ਸਮਝਦਾਰੀ ਨਾਲ ਵੋਟਾਂ ਪਾਈਆਂ ਹਨ। ਇਥੋਂ ਤੱਕ ਕਿ ਭਾਜਪਾ ਲਈ ਵੱਡੇ ਐਗਜ਼ਿਟ ਪੋਲ ਜਿੱਤ ਦੇ ਅਨੁਮਾਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਨੇ ਭਾਜਪਾ ਦੁਆਰਾ ਮੀਡੀਆ ਦੀ ਇਸ ਦੁਰਵਰਤੋਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਓਥੇ ਹੀ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ, ਐਸਕੇਐਮ ਨੇ ਕਿਹਾ ਕਿ ਭਾਰਤ ਦੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਆਪਣੇ ਅੰਦੋਲਨ ਨੂੰ ਤੇਜ਼ ਕਰਨ ਦੇ ਆਪਣੇ ਸੰਕਲਪ 'ਤੇ ਅਡੋਲ ਹਨ ਅਤੇ ਐਸਕੇਐਮ ਨੂੰ ਉਮੀਦ ਹੈ ਕਿ ਨਵੀਂ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਲਟਕਦੀਆਂ ਮੰਗਾਂ ਨੂੰ ਹੱਲ ਕਰੇਗੀ।