ਨਵੀਂ ਦਿੱਲੀ (ਦੇਵ ਇੰਦਰਜੀਤ)- ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੇ ਚਾਰ ਬਾਰਡਰਾਂ ਨੂੰ ਘੇਰ ਕੇ ਕੀਤੇ ਜਾ ਰਹੇ ਇਤਿਹਾਸਕ ਘੋਲ ਲਈ ਭਲਕੇ 1 ਫਰਵਰੀ ਦਾ ਦਿਨ ਅਹਿਮ ਸਾਬਿਤ ਹੋਣ ਜਾ ਰਿਹਾ ਹੈ। 28 ਜਨਵਰੀ ਨੂੰ ਕਿਸਾਨ ਆਗੂ ਅਗਲੀ ਰਣਨੀਤੀ ਤੈਅ ਕਰਨਗੇ।
ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਪਹਿਲੀ ਫਰਵਰੀ ਨੂੰ ਜਦੋਂ ਸਾਲਾਨਾ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ ਤਾਂ ਉਹ ਵੱਖ ਵੱਖ ਥਾਵਾਂ ਤੋਂ ਸੰਸਦ ਵੱਲ ਮਾਰਚ ਕੱਢਣਗੇ। ਕਿਸਾਨ ਜਥੇਬੰਦੀਆਂ ਨੇ ਕਿਹਾ,‘‘ਅਸੀਂ ਪਹਿਲੀ ਫਰਵਰੀ ਨੂੰ ਬਜਟ ਵਾਲੇ ਦਿਨ ਵੱਖ-ਵੱਖ ਥਾਵਾਂ ਤੋਂ ਪੈਦਲ ਹੀ ਸੰਸਦ ਵੱਲ ਮਾਰਚ ਕਰਾਂਗੇ।



