ਗਾਜ਼ੀਪੁਰ ਬਾਡਰ ’ਤੇ ਪੁਲਸ ਅਤੇ ਕਿਸਾਨਾਂ ਦਰਮਿਆਨ ਟਕਰਾਅ, ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਛੱਡੇ

by vikramsehajpal

ਗਾਜ਼ੀਪੁਰ ਬਾਡਰ (ਦੇਵ ਇੰਦਰਜੀਤ)- ਕਿਸਾਨਾਂ ਵਲੋਂ ਅੱਜ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਕੱਢੀ ਜਾ ਰਹੀ ਹੈ। ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਪੁਲਸ ਵਲੋਂ ਬੈਰੀਕੇਡ ਲਾਏ ਗਏ ਹਨ। ਪਹਿਲਾਂ ਸਿੰਘੂ ਅਤੇ ਟਿਕਰੀ ਬਾਡਰਾਂ ’ਤੇ ਲਾਏ ਗਏ ਬੈਰੀਕੇਡਜ਼ ਨੂੰ ਕਿਸਾਨਾਂ ਵਲੋਂ ਤੋੜਿਆ ਗਿਆ।

ਹੁਣ ਗਾਜ਼ੀਪੁਰ ਬਾਡਰ ’ਤੇ ਵੀ ਪੁਲਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਗਾਜ਼ੀਪੁਰ ਬਾਡਰ ’ਤੇ ਵੀ ਬੈਰੀਕੇਡਜ਼ ਲਾਏ ਹੋਏ ਹਨ ਅਤੇ ਕਿਸਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਪੁਲਸ ਅਤੇ ਕਿਸਾਨਾਂ ਦਰਮਿਆਨ ਟਕਰਾਅ ਹੋ ਗਿਆ। ਪੁਲਸ ਨੇ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ। ਇਸ ਤੋਂ ਪਹਿਲਾਂ ਪੁਲਸ ਨੇ ਕਿਸਾਨਾਂ ਦੇ ਕਾਫ਼ਲੇ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲੇ ਦੀ ਵਰਤੋਂ ਵੀ ਕੀਤੀ।

More News

NRI Post
..
NRI Post
..
NRI Post
..