‘Kiss’ ਕਰਨੀ ਪੈ ਸਕਦੀ ਹੈ ਮਹਿੰਗੀ, ਹੋ ਸਕਦੀਆਂ ਹਨ ਇਹ ਬੀਮਾਰੀਆਂ

by vikramsehajpal

ਉਨਟਾਰੀਓ (ਦੇਵ ਇੰਦਰਜੀਤ) - ਅਕਸਰ ਕਿਹਾ ਜਾਂਦਾ ਹੈ ਕਿ 'ਕਿੱਸ' ਕਰਨ ਨਾਲ ਸਰੀਰ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ ਪਰ ਇਹ ਇਕ ਕਿੱਸ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਵੀ ਸੱਦਾ ਦੇ ਸਕਦਾ ਹੈ। ਇਸ ਨੂੰ ਕਹਿੰਦੇ ਹਨ ਕਿਸਿੰਸ ਡਿਜ਼ੀਸ ਜੋ ਕਿ ਕਿੱਸ ਦੌਰਾਨ ਮੁੰਹ ਵਿਚੋਂ ਨਿਕਲਣ ਵਾਲੀ ਲਾਰ ਕਾਰਨ ਹੁੰਦੀ ਹੈ। ਇਸ ਬੀਮਾਰੀ ਕਾਰਨ ਸਰੀਰ ਵਿਚ ਐਪਸਟੀਨ-ਬਾਰ ਨਾਂ ਦਾ ਵਾਇਰਸ ਫੈਲਣ ਲੱਗਦਾ ਹੈ। ਇਹ ਵਾਇਰਸ ਸਰੀਰ ਵਿਚ ਮੋਨੋਨਿਊਕਿਲਓਸਿਸ ਇੰਫੈਕਸ਼ਨ ਫੈਲਾਉਂਦਾ ਹੈ ਤੇ ਲਾਰ ਦੇ ਰਾਹੀਂ ਸਰੀਰ ਵਿਚ ਪਹੁੰਚਦਾ ਹੈ। ਇਸ ਨਾਲ ਐਨੀਮੀਆ, ਲਿਵਰ ਪ੍ਰਾਬਲਮ, ਹੇਪੇਟਾਈਟਸ, ਜੋਂਡਿਸ ਦੀ ਸਮੱਸਿਆ ਹੋ ਜਾਂਦੀ ਹੈ। ਇਹ ਬੀਮਾਰੀ ਕਿੱਸ ਕਰਨ ਤੋਂ ਇਲਾਵਾ ਇਕ-ਦੂਜੇ ਦਾ ਜੂਠਾ ਖਾਣ ਨਾਲ ਵੀ ਹੋ ਸਕਦੀ ਹੈ।

ਕਿਸਿੰਗ ਡਿਸੀਜ਼ ਤੋਂ ਇਵਾਲਾ ਪੇਸ਼ ਆ ਸਕਦੀਆਂ ਹਨ ਇਹ ਸਮੱਸਿਆਵਾਂ

1 ਇੰਫੈਕਸ਼ਨ ਫੈਲਣ ਦਾ ਖਤਰਾ
2 ਇੰਫਲੂਏਂਜ਼ਾ
3 ਛਾਲੇ
4 ਮੈਨਿਨਜਾਈਟਿਸ
5 ਸਾਹ ਸਬੰਧੀ ਵਾਇਰਸ
6 ਮਸੂੜਿਆਂ ਦੀ ਬੀਮਾਰੀ
7 ਦੰਦਾਂ ਦੀ ਸੜਨ