ਪਤੰਗ ਲੁੱਟਣ ਗਏ ਜਵਾਕ ਨੂੰ “ਚਿੰਬੜੀ” ਮੌਤ, ਟਰਾਂਸਫਾਰਮਰ ‘ਚ ਸੜ ਕੇ ਸੁਆਹ ਹੋਇਆ ਮਾਸੂਮ; ਦੇਖੋ ਇਹ ਭਿਆਨਕ ਵਿਡੀਓ…

by jaskamal

ਨਿਊਜ਼ ਡੈਸਕ (ਜਸਕਮਲ) : ਪਤੰਗਬਾਜ਼ੀ ਦਾ ਬੱਚਿਆ, ਵੱਡਿਆਂ ਤੇ ਨੌਜਵਾਨਾਂ 'ਚ ਕਾਫੀ ਉਤਸ਼ਾਹ ਪਾਇਆ ਜਾਂਦਾ ਹੈ, ਪਰ ਇਹ ਉਤਸ਼ਾਹ ਕਦੋਂ ਕਿਸੇ ਦੀ ਜ਼ਿੰਦਗੀ ਦਾ ਕਾਲ ਬਣ ਜਾਵੇ ਕਿਸੇ ਨੂੰ ਨਹੀਂ ਪਤਾ। ਇਸ ਦੀ ਤਾਜ਼ਾ ਮਿਸਾਮ ਅੰਮ੍ਰਿਤਸਰ ਦੇ ਕੋਟ ਖਾਲਸਾ ਵਿਖੇ ਦੀ ਹੈ, ਜਿਥੇ ਇਕ 14 ਸਾਲਾ ਜਵਾਕ ਨੂੰ ਪਤੰਗ ਲੁੱਟਣੀ ਮਹਿੰਗੀ ਪੈ ਗਈ। ਦਰਅਸਲ ਜਦੋਂ ਉਹ ਪਤੰਗ ਲੁੱਟਣ ਲਈ ਗਲੀ 'ਚ ਗਿਆ ਤਾਂ, ਗਲੀ 'ਚ ਹੇਠਾਂ ਪਏ ਟਰਾਂਸਫਾਰਮਰ 'ਚ ਪਤੰਗ ਫਸ ਗਈ ਤੇ ਉਕਤ ਬੱਚੇ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਪਤੰਗ ਲੁੱਟਣ ਟਰਾਂਸਫਾਰਮ 'ਚੋਂ ਪਤੰਗ ਕੱਢਣ ਚਲਿਆ ਗਿਆ, ਪਰ ਟਰਾਂਸਫਾਰਮਰ ਤੋਂ ਜ਼ਬਰਦਸਤ ਕਰੰਟ ਲੱਗਣ ਕਾਰਨ ਬੱਚਾ ਉਥੋਂ ਹਿੱਲ ਵੀ ਨਹੀਂ ਸਕਿਆ ਤੇ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ। ਇਕ ਮਿੰਟ ਦੀ ਇਸ ਭਿਆਨ ਵੀਡੀਓ ਰਾਹੀਂ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ।

More News

NRI Post
..
NRI Post
..
NRI Post
..