ਕ੍ਰਿਸਮਸ ਦੇ ਤਿਉਹਾਰ ‘ਤੇ ਜਾਣੋ ਕੀ ਹੈ ਸੈਂਟਾ ਕਲੌਜ ਦੀ ਕਹਾਣੀ

by mediateam

ਮੀਡੀਆ ਡੈਸਕ: ਇਸਾਈ ਧਰਮ ਵਿੱਚ 25 ਦਸੰਬਰ ਨੂੰ ਯਿਸ਼ੂ ਮਸੀਹ ਯਾਨੀ ਈਸਾ ਸਮੀਹ ਦੇ ਜਨਮ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਕ੍ਰਿਸਮਸ ਜਾਂ ਵੱਡਾ ਦਿਨ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਨਾਲ ਜੁੜੀਆਂ ਦੋ ਬੇਹੱਦ ਖਾਸ ਚੀਜ਼ਾਂ ਹਨ। ਪਹਿਲੀ ਹੈ ਕ੍ਰਿਸਮਸ ਟ੍ਰੀ ਤੇ ਦੂਜਾ ਹੈ ਸੈਂਟਾ ਕਲੌਜ਼।


ਕ੍ਰਿਸਮਸ ਤੇ ਸਪਰੂਸ, ਪਾਈਨ, ਫੀਰ, ਜਾਂ ਇਨ੍ਹਾਂ ਦੇ ਸਮਾਨ ਦਿੱਖਣ ਵਾਲੇ ਨਕਲੀ ਰੁੱਖ ਨੂੰ ਰੰਗਬਰੰਗੀ ਲਾਈਟਸ ਨਾਲ ਤੇ ਤੋਹਫਿਆਂ ਨਾਲ ਸਜਾਇਆ ਜਾਂਦਾ ਹੈ। ਇਸ ਰੁੱਖ ਨੂੰ ਲੋਕ ਕ੍ਰਿਸਮਸ ਟ੍ਰੀ ਕਹਿੰਦੇ ਹਨ। ਕਿਹਾ ਜਾਂਦਾ ਹੈ ਕਿ ਕ੍ਰਿਸਮਸ ਟ੍ਰੀ ਦੀ ਪਰੰਪਰਾ ਜਰਮਨੀ ਤੋਂ ਸ਼ੁਰੂ ਹੋਈ ਸੀ।


ਕ੍ਰਿਸਮਸ ਦੇ ਮੌਕੇ ਤੁਸੀਂ ਸੈਂਟਾ ਕਲੌਜ਼ ਤਾਂ ਜਰੂਰ ਦੇਖਿਆ ਹੋਵੇਗਾ। ਕੁਝ ਲੋਕ ਮੰਨਦੇ ਹਨ ਕਿ ਸੈਂਟਾ ਕਲੌਜ਼ ਉੱਤਰੀ ਧਰੁਵ ਤੇ ਰਹਿੰਦੇ ਹਨ ਤੇ ਉੱਡਣ ਵਾਲੀ ਸਨੋ ਸਲੈਜ ਤੇ ਚੱਲਦੇ ਹਨ। ਦਰਅਸਲ ਸੰਤ ਨਿਕੋਲਸ ਨੂੰ ਹੀ ਸੈਂਟਾ ਕਲੌਜ਼ ਕੀਹਾ ਜਾਂਦਾ ਹੈ। ਸੰਤ ਨਿਕੋਲਸ ਰਾਤ ਵੇਲੇ ਲੋਕਾਂ ਨੂੰ ਤੋਹਫ਼ੇ ਵੰਡਦੇ ਸਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਗ਼ਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਸੀ।


ਸੰਤ ਨਿਕੋਲਸ ਨੇ ਇੱਕ ਵਾਰ ਇੱਕ ਆਦਮੀ ਦੀ ਮਦਦ ਕਰਨ ਲਈ ਉਸ ਦੀ ਜੁਰਾਬ 'ਚ ਸੋਨਾ ਲੁਕੋ ਦਿੱਤਾ ਸੀ। ਉਦੋਂ ਤੋਂ ਹੀ ਕ੍ਰਿਸਮਸ ਦੇ ਦਿਨ ਜੁਰਾਬ 'ਚ ਤੋਹਫਾ ਲੁਕੋਣ ਤੇ ਸੀਕਰੇਟ ਸੈਂਟਾ ਕਲੌਜ਼ ਬਣਨ ਦਾ ਰਿਵਾਜ ਸ਼ੁਰੂ ਹੋ ਗਿਆ ਸੀ।

ਲੋਕ ਵੱਖ-ਵੱਖ ਦੇਸ਼ਾਂ ਵਿੱਚ ਕ੍ਰਿਸਮਸ ਨੂੰ ਆਪਣੇ ਢੰਗ ਨਾਲ ਮਨਾਉਂਦੇ ਹਨ। ਕ੍ਰਿਸਮਸ ਦਾ ਤਿਉਹਾਰ ਯੂਰਪ ਵਿਚ ਲਗਪਗ 12 ਦਿਨਾਂ ਲਈ ਮਨਾਇਆ ਜਾਂਦਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..