ਭਾਰਤ ‘ਚ ਮਿਲਣ ਵਾਲੇ ਸੈਨੇਟਰੀ ਪੈਡ ਨਹੀ ਹਨ ਸੇਫ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਇਕ ਗੈਰ ਸਰਕਾਰੀ ਸੰਗਠਨ ਵਲੋਂ ਕਰਵਾਏ ਇਕ ਅਧਿਐਨ 'ਚ ਪਤਾ ਲਗਾ ਕਿ ਭਾਰਤ ਵਿੱਚ ਮਿਲਣ ਵਾਲੇ ਸੈਨੇਟਰੀ ਨੈਪਕਿਨਾਂ 'ਚ ਰਸਾਇਣ ਦੀ ਕੁਝ ਮਾਤਰਾ ਮਿਲੀ ਹੈ, ਜੋ ਕਿ ਕਾਰਡੀਓਵੈਸਕੁਲਰ ਵਿਕਾਰ ਸ਼ੂਗਰ ਤੇ ਕੈਂਸਰ ਨਾਲ ਜੁੜੇ ਹੋ ਸਕਦੇ ਹਨ। ਟੋਕਸਿਕ ਲਿੰਕ ਦੇ ਅਧਿਐਨ 'ਚ ਸੈਨੇਟਰੀ ਨੈਪਕਿਨ ਦੇ ਕੁਲ 10 ਸੈਂਪਲਾਂ 'ਚ ਥੈਲੇਟ ਤੇ ਹੋਰ ਵੀ Volatile Organic Compounds ਪਾਏ ਗਏ ਹਨ। ਥੈਲੇਟ ਦੇ ਸੰਪਰਕ ਨਾਲ ਦਿਲ ਦੀ ਬਿਮਾਰੀ ਤੇ ਕੁਝ ਤਰਾਂ ਦੇ ਕੈਂਸਰ ਸਿਹਤ ਸੱਮਸਿਆਵਾਂ ਹੋਣ ਦੀ ਸੰਭਾਵਨਾ ਹੈ। VOCs ਦਿਮਾਗ ਦੇ ਵਿਕਾਰ, ਦਮਾ ,ਕੈਂਸਰ ਦੀਆਂ ਕੁਝ ਕਿਸਮਾਂ ਆਦਿ ਦੀਆਂ ਸੱਮਸਿਆਵਾਂ ਪੈਦਾ ਕਰ ਸਕਦੀਆਂ ਹਨ। ਮਹਾਵਾਰੀ ਦੌਰਾਨ ਔਰਤਾਂ ਨੂੰ ਅਹਿਜੇ ਸੁਰੱਖਿਅਤ ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਬਿਨਾਂ ਕਿਸੇ ਸਰੀਰਕ ਰੁਕਾਵਟ ਦੇ ਕੰਮ ਕਰਨ 'ਚ ਮਦਦਗਾਰ ਬਣ ਸਕੇ ।