ਧਰਤੀ ‘ਤੇ ਦਿਮਾਗ ਖਾਣ ਵਾਲੇ ਜੀਵ ਦਾ ਖ਼ਤਰਾ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਧਰਤੀ ਤੇ ਇਕ ਜੀਵ, ਜੋ ਕਿ ਅਸਲ 'ਚ ਇਕ ਅਮੀਬਾ ਹੈ। ਇਹ ਆਉਣ ਵਾਲੇ ਸਮੇ 'ਚ ਲੋਕਾਂ ਲਈ ਖ਼ਤਰਾ ਬਣ ਸਕਦਾ ਹੈ। ਇਸ ਜੀਵ ਨੂੰ ਲੈ ਕੇ ਵਿਗਿਆਨੀਆਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿਉਕਿ ਇਹ ਇਨਸਾਨੀ ਦਿਮਾਗ ਖਾ ਸਕਦਾ ਹੈ। ਜਾਣਕਾਰੀ ਅਨੁਸਾਰ ਅਮੀਬਾ ਜੀਵ ਦੁਨੀਆਂ 'ਚ ਫੈਲ ਸਕਦਾ ਹੈ। ਜੋ ਮਨੁੱਖੀ ਦਿਮਾਗ ਨੂੰ ਨਸ਼ਟ ਕਰ ਸਕਦਾ ਹੈ ਤੇ ਇਸ ਨਾਲ 97 ਫੀਸਦੀ ਪੀੜਤ ਲੋਕਾਂ ਦੀ ਮੌਤ ਹੋ ਜਾਵੇਗੀ। ਇਹ ਇਕ ਕੋਸ਼ਿਕਾ ਵਾਲਾ ਜੀਵ ਹੈ ਜਿਸ ਨੂੰ Naegleria Fowleri ਕਿਹਾ ਜਾਂਦਾ ਹੈ। ਇਸ ਜੀਵ ਦੇ ਪ੍ਰਭਾਵ ਨਾਲ ਮਨੁੱਖਾ ਵਿੱਚ (amebic meningoencephalitis ) ਮਤਲਬ ਬ੍ਰੇਨ ਡੈਮੇਜ਼ ਹੋ ਸਕਦਾ ਹੈ ।

ਬਿਮਾਰੀ ਦੇ ਲੱਛਣ
ਡਾਕਟਰ ਨੇ ਦੱਸਿਆ ਕਿ ਜਿਹੜੇ ਲੋਕ ਇਸ ਅਮੀਬਾ ਕਾਰਨ ਹੋਣ ਵਾਲੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਨੂੰ ਸਿਰ ਦਰਦ ਚੱਕਰ ਆਉਂਦੇ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਪਹਿਲਾਂ ਮਾਮਲਾ ਅਮਰੀਕਾ ਦੇ ਦੱਖਣੀ ਰਾਜਾਂ ਤੋਂ ਸਾਹਮਣੇ ਆਇਆ ਹੈ । ਸੂਤਰਾਂ ਅਨੁਸਾਰ ਮੌਸਮ ਵਿੱਚ ਬਦਲਾਅ ਕਾਰਨ ਅਹਿਜਾ ਹੋ ਰਿਹਾ ਹੈ । ਇਹ ਜੀਵ 30 ਡਿਗਰੀ ਸੈਲਸੀਅਸ ਗਰਮ ਪਾਣੀ 'ਚ ਪਾਇਆ ਜਾਂਦਾ ਹੈ ।