ਜਾਣੋ ਕਿਉਂ ਹੋਈ ਸੀ 9/11 ਨੂੰ ਹਰ ਇੱਕ ਅੱਖ ਨਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 9/11 ਨੂੰ ਹਮਲੇ ਵਜੋਂ ਵੀ ਜਾਣਿਆ ਜਾਂਦਾ ਹੈ, ਇਸ ਹਮਲੇ ਨੂੰ ਆਧੁਨਿਕ ਇਤਿਹਾਸ 'ਚ ਸਭ ਤੋਂ ਵੱਡਾ ਘਾਤਕ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ। ਇਸ ਹਮਲਿਆਂ ਨੂੰ ਅੱਜ ਪੂਰੇ 21 ਸਾਲ ਹੋ ਗਏ ਹਨ ।ਇਨ੍ਹਾਂ ਹਮਲਿਆਂ ਨੇ ਕਰੋੜਾ ਲੋਕਾ ਨੂੰ ਮਾਰ ਦਿੱਤਾ ਸੀ ਤੇ ਲੱਖਾਂ ਲੋਕਾਂ ਦੀ ਜਿੰਦਗੀ ਖਰਾਬ ਕੀਤੀ ਹੈ। ਦੱਸ ਦਈਏ ਕਿ ਇਸਲਾਮਿਕ ਕੱਟੜਪੰਥੀ ਦੇ 19 ਅੱਤਵਾਦੀਆਂ ਨੇ ਅਮਰੀਕਾ ਦੇ ਵੱਖ ਵੱਖ ਥਾਵਾਂ 'ਤੇ ਹਮਲੇ ਕਰਨ ਲਈ 4 ਵਪਾਰਕ ਜਹਾਜਾਂ ਨੂੰ ਹਾਈਜੈਕ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋ 2 ਹਾਈਜੈਕ ਕੀਤੇ ਗਏ ਜਹਾਜ਼ ਫਿਰ ਨੇਯਾਰ੍ਕ ਦੇ ਵੈਲਡ ਟਰੇਡ ਸੈਂਟਰ ਦੇ ਟਾਵਰਾਂ ਨਾਲ ਟਕਰਾ ਗਏ ਸੀ।

ਇਸ ਹਮਲੇ ਦੌਰਾਨ ਕੋਈ ਕੁਝ ਸਮਝ ਪਾਉਂਦਾ, ਦੂਜਾ ਜਹਾਜ਼ 17 ਮਿੰਟ ਬਾਅਦ ਦੱਖਣੀ ਟਾਵਰ ਨਾਲ ਟਕਰਾ ਗਿਆ ਜਦੋ ਟਾਵਰਾਂ ਤੇ ਹਮਲਾ ਕੀਤਾ ਗਿਆ ਸੀ। ਉਸ ਸਮੇ 16,400 ਤੋਂ ਵੱਧ ਲੋਕ ਡਬਲ੍ਯੂਟੀਸੀ ਕੰਪਲੈਕਸ 'ਚ ਸੀ, ਤੀਜੇ ਜਹਾਜ ਨੂੰ ਵਰਜੀਨੀਆ ਦੇ ਪੈਂਟਾਗਨ 'ਚ ਹਾਦਸਾਗ੍ਰਸਤ ਕੀਤਾ ਗਿਆ, ਫਿਰ ਦੇਖਦੇ ਹੀ ਦੇਖਦੇ ਚੋਖੇ ਹਾਈਜੈਕ ਕੀਤੇ ਜਹਾਜ਼ ਦੇ ਯਾਤਰੀਆਂ ਨੇ ਵਾਪਸੀ ਕੀਤੀ ਤੇ ਜਹਾਜ਼ ਇਕ ਖਾਲੀ ਖੇਤ 'ਚ ਕਰੈਸ਼ ਹੋ ਗਿਆ। ਇਸ ਹਮਲੇ ਦੌਰਾਨ 93 ਦੇਸ਼ਾ ਦੇ 2,998 ਤੋਂ ਵੱਧ ਲੋਕ ਮਾਰੇ ਗਏ ਸੀ।