ਸਹੁਰੇ ਨੂੰ ਬੇਹੋਸ਼ ਕਰਕੇ ਨੂੰਹ ਨੇ ਕੀਤਾ ਇਹ ਵੱਡਾ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਦੇ ਕੋਲ ਪੈਂਦੇ ਪਿੰਡ ਢੋਲੇਵਾਲ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿੱਥੇ 2 ਬੱਚਿਆਂ ਦੀ ਮਾਂ ਆਪਣੇ ਸਹੁਰੇ ਨੂੰ ਬੇਹੋਸ਼ ਕਰਕੇ ਘਰ 'ਚੋ ਨਕਦੀ ਤੇ ਗਹਿਣੇ ਲੈ ਕੇ ਪ੍ਰੇਮੀ ਨਾਲ ਫਰਾਰ ਹੋ ਗਈ। ਪੁਲਿਸ ਨੇ ਸੁਖਬੀਰ ਕੌਰ ਤੇ ਉਸ ਦੇ ਪ੍ਰੇਮੀ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਸਹੁਰੇ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੇ ਪੁੱਤ ਦਾ ਵਿਆਹ ਸੁਖਬੀਰ ਕੌਰ ਨਾਲ ਹੋਇਆ ਸੀ। ਜਿਸ ਦੇ 2 ਬੱਚੇ ਹੈ, ਉਸ ਦੀ ਨੂੰਹ ਨੇ ਬੀਤੀ ਸ਼ਾਮ ਜਦ ਉਸ ਦਾ ਪਤੀ ਖੇਤਾਂ 'ਚ ਪਾਣੀ ਲਗਾਉਣ ਲਈ ਗਿਆ ਸੀ ਤਾਂ ਉਸ ਨੇ ਮੈਨੂੰ ਕੋਈ ਨਸ਼ੇ ਦੀ ਦਵਾਈ ਦੇ ਦਿੱਤੀ। ਜਿਸ ਕਾਰਨ ਮੈ ਬੇਹੋਸ਼ ਹੋ ਗਿਆ ਤੇ ਉਹ ਘਰ 'ਚੋ ਨਕਦੀ ਤੇ ਸੋਨਾ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।