ਟੀਮ ਇੰਡੀਆ ਦੀ ਨਜ਼ਰ 10ਵੀਂ ਟੀ-20 ਸੀਰੀਜ਼ ‘ਤੇ, ਕੋਹਲੀ ਐਂਡ ਕੰਪਨੀ ਕਰੇਗੀ ਕਮਾਲ!

by mediateam

ਨਵੀਂ ਦਿੱਲੀ: ਸਾਊਥ ਅਫਰੀਕਾ ਖ਼ਿਲਾਫ਼ ਭਾਰਤੀ ਕ੍ਰਿਕਟ ਟੀਮ ਜਦੋਂ ਐਤਵਾਰ ਨੂੰ ਬੈਂਗਲੁਰੂ ਟੀ-20 ਮੈਚ ਖੇਡਣ ਉਤਰੇਗੀ ਤਾਂ ਨਜ਼ਰ 10ਵੀਂ ਸੀਰੀਜ਼ ਜਿੱਤ 'ਤੇ ਹੋਵੇਗੀ। ਭਾਰਤ ਨੇ ਮੋਹਾਲੀ 'ਚ ਖੇਡੇ ਗਏ ਸੀਰੀਜ਼ ਦੇ ਦੂਸਰੇ ਮੁਕਾਬਲੇ ਨੂੰ ਜਿੱਤ ਕੇ ਸਾਊਥ ਅਫਰੀਕਾ ਖ਼ਿਲਾਫ਼ 1-0 ਦੀ ਬੜ੍ਹਤ ਬਣਾਈ ਸੀ। ਆਖਿਰੀ ਮੈਚ ਜਿੱਤ ਕੇ ਭਾਰਤ ਸੀਰੀਜ਼ 'ਤੇ ਕਬਜ਼ਾ ਕਰਨਾ ਚਾਹੇਗਾ।


ਕੋਹਲੀ ਐਂਡ ਬ੍ਰਿਗੇਡਨੇ ਪਿਛਲੇ ਦੋ ਸਾਲਾਂ 'ਚ ਘਰ 'ਤੇ ਅਤੇ ਬਾਹਰ ਖੇਡਦੇ ਹੋਏ ਟੀ-20 ਸੀਰੀਜ਼ 'ਚ ਕਾਫੀ ਸ਼ਾਨਦਾਰ ਖੇਡ ਦਿਖਾਇਆ ਹੈ। ਭਾਰਤੀ ਟੀਮ ਨੇ ਪਿਛਲੀ 14 ਸੀਰੀਜ਼ 'ਚੋਂ 9 'ਚੋਂ ਜਿੱਤ ਹਾਸਲ ਕੀਤੀ ਹੈ ਤੇ ਸਾਊਥ ਅਫਰੀਕਾ ਖ਼ਿਲਾਫ਼ ਇਹ ਜਿੱਤ ਉਸ ਦੀ 10ਵੀਂ ਜਿੱਤ ਹੋਵੇਗੀ।

14 ਸੀਰੀਜ਼ 'ਚ 9 'ਚੋਂ ਮਿਲੀ ਭਾਰਤ ਨੂੰ ਜਿੱਤ

2016-17 'ਚ ਭਾਰਤ ਦੌਰੇ 'ਤੇ ਆਈ ਇੰਗਲੈਂਡ ਦੀ ਟੀਮ ਨੂੰ ਭਾਰਤ ਨੇ 2-1 ਨਾਲ ਹਰਾਇਆ ਸੀ। ਇਸ ਦੇ ਬਾਅਦ ਭਾਰਤ ਨੇ ਸ੍ਰੀਲੰਕਾ ਨੂੰ ਮਾਤ ਦਿੱਤੀ, ਜਦੋਂਕਿ ਆਸਟ੍ਰੇਲੀਆ ਖ਼ਿਲਾਫ਼ਸ ਸੀਰੀਜ਼ 1-1 ਤੋਂ ਬਰਾਬਰ ਰਹੀ ਸੀ। ਇਸ ਸੀਰੀਜ਼ ਦੇ ਬਾਅਦ ਟੀਮ ਇੰਡੀਆ ਨੇ ਨਿਊਜ਼ੀਲੈਂਡ, ਸ੍ਰੀਲੰਕਾ, ਸਾਊਥ ਅਫਰੀਕਾ, ਆਇਰਲੈਂਡ, ਇੰਗਲੈਂਡ ਤੇ ਵੈਸਟਇੰਡੀਜ਼ ਖ਼ਿਲਾਫ਼ ਲਗਾਤਾਰ ਸੱਤ ਸੀਰੀਜ਼ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆ ਖ਼ਿਲਾਫ਼ ਭਾਰਤ ਦੀ ਜਿੱਤ ਦਾ ਸਿਲਸਿਲਾ 1-1 ਦੀ ਬਰਾਬਰੀ ਨਾਲ ਖ਼ਤਮ ਹੋਇਆ।

ਵੈਸਟਇੰਡੀਜ਼ ਦੇ ਬਾਅਦ ਸਾਊਥ ਅਫਰੀਕਾ 'ਤੇ ਮਿਲੇਗੀ ਜਿੱਤ

ਭਾਰਤ ਨੇ ਹਾਲੀਆ ਵੈਸਟਇੰਡੀਜ਼ ਟੀ20 ਸੀਰੀਜ਼ 'ਚ 3-0 ਨਾਲ ਜਿੱਤ ਹਾਸਲ ਕੀਤੀ ਸੀ। ਟੀਮ ਇੰਡੀਆ ਨੇ ਲਗਾਤਾਰ ਤਿੰਨਾਂ ਮੁਕਾਬਲਿਆਂ 'ਚ ਮੇਜ਼ਬਾਨ ਵੈਸਟਇੰਡੀਜ਼ ਨੂੰ ਹਰਾਇਆ ਸੀ। ਹੁਣ ਟੀਮ ਦੀਆਂ ਨਜ਼ਰਾਂ ਸਾਊਥ ਅਫਰੀਕਾ ਖ਼ਿਲਾਫ਼ ਜਿੱਤ ਹਾਸਲ ਕਰਨ 'ਤੇ ਹਨ। ਮੋਹਾਲੀ 'ਚ ਸੀਰੀਜ਼ ਦਾ ਦੂਸਰੀ ਟੀ20 ਜਿੱਤ ਭਾਰਤ 1-0 ਅੱਗੇ ਤੇ ਬੈਂਗਲੁਰੂ ਦਾ ਮੁਕਾਬਲਾ ਆਪਣੇ ਨਾਂ ਕਰਦੇ ਹੀ ਸੀਰੀਜ਼ 'ਤੇ ਉਸ ਦਾ ਕਬਜ਼ਾ ਹੋ ਜਾਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।