ਕੋਲਕਾਤਾ: ਭਾਜਪਾ ਯੂਥ ਵਿੰਗ ਆਗੂ ਪਾਮੇਲਾ ਗੋਸਵਾਮੀ ਨਸ਼ੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ

by vikramsehajpal

ਕੋਲਕਾਤਾ (ਦੇਵ ਇੰਦਰਜੀਤ)- ਭਾਜਪਾ ਦੇ ਯੂਥ ਵਿੰਗ ਆਗੂ ਪਾਮੇਲਾ ਗੋਸਵਾਮੀ ਨੂੰ ਨਸ਼ੇ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੇ ਭਾਜਪਾ ਦੇ ਆਪਣੇ ਸਾਥੀ ਰਾਕੇਸ਼ ਸਿੰਘ ’ਤੇ ਸਾਜ਼ਿਸ਼ ਤਹਿਤ ਫਸਾਉਣ ਦਾ ਦੋਸ਼ ਲਾਉਂਦਿਆਂ ਉਸ ਨੂੰ ਗ੍ਰਿਫ਼ਤਾਰ ਕਰਨ ਅਤੇ ਮਾਮਲੇ ਦੀ ਸੀਆਈਡੀ ਜਾਂਚ ਕਰਵਾਉਣ ਦੀ ਮੰਗ ਕੀਤੀ।

ਪੁਲੀਸ ਮੁਤਾਬਕ, ਭਾਰਤੀ ਜਨਤਾ ਯੁਵਾ ਮੋਰਚਾ ( ਭਜਯੁਮੋ)ਦੀ ਸੂਬਾ ਸਕੱਤਰ ਗੋਸਵਾਮੀ ਨੂੰ ਉਸ ਦੇ ਦੋਸਤ ਪ੍ਰਦੀਪ ਕੁਮਾਰ ਡੇਅ ਅਤੇ ਨਿੱਜੀ ਸਕਿਉਰਿਟੀ ਗਾਰਡ ਨਾਲ ਕੋਲਕਾਤਾ ਦੇ ਨਿਊ ਏਅਰਪੋਰਟ ਖੇਤਰ ਵਿੱਚੋਂ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਸ ਦੇ ਬੈਗ ਵਿੱਚੋਂ 90 ਗ੍ਰਾਮ ਕੋਕੀਨ ਬਰਾਮਦ ਕੀਤੀ ਸੀ। ਉਸਨੂੰ 26 ਤੱਕ ਪੁਲੀਸ ਰਿਮਾਂਡ ’ਤੇ ਭੇਜਿਆ ਗਿਆ ਹੈ।