ਅਧੂਰੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਕੋਸਲਰ ਦਰਸ਼ੀ ਨੇ ਦਿੱਤਾ ਪ੍ਰਧਾਨ ਨੂੰ ਮੰਗ ਪੱਤਰ

by vikramsehajpal

ਬੁਢਲਾਡਾ (ਕਰਨ)- ਲੰਮੇ ਸਮੇਂ ਤੋਂ ਅਧੂਰੇ ਪਏ ਵਾਰਡ ਨੰਬਰ 6 ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰਨ ਲਈ ਕੋਸਲ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਰਡ ਦੇ ਕੋਸਲਰ ਦਰਸ਼ਨ ਸਿੰਘ ਦਰਸ਼ੀ ਨੇ ਦੱਸਿਆ ਕਿ ਕੋਸਲ ਪ੍ਰਧਾਨ ਸੁਖਪਾਲ ਸਿੰਘ ਨੇ ਭਰੋਸਾ ਦਿੱਤਾ ਕਿ ਕੁਲਾਣਾ ਚੋਕ ਤੋਂ ਮਨੂੰ ਵਾਟਿਕਾ ਸਕੂਲ, ਗੈਸ ਏਜੰਸੀ ਤੋਂ ਕੁਲਾਣਾ ਰੋਡ ਦੀ ਸੜਕ ਤੇ ਨਿਰਮਾਣ ਲਈ ਸੰਬੰਧਤ ਠੇਕੇਦਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵਾਰਡ ਦੀ ਸਫਾਈ ਲਈ ਕੋਸਲ ਵੱਲੋਂ ਬੀਟ ਅਫਸਰ ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਫਾਈ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਸਲ ਨੂੰ ਸਹਿਯੋਗ ਦੇਣ। ਇਸ ਮੌਕੇ ਤੇ ਕੋਸਲਰ ਰਾਜਿੰਦਰ ਸੈਣੀ ਝੰਡਾ, ਕੋਸਲਰ ਸੁਖਜੀਤ ਸੋਨੀ ਆਦਿ ਹਾਜ਼ਰ ਸਨ।

More News

NRI Post
..
NRI Post
..
NRI Post
..