ਕੋਵੀਸ਼ੀਲਡ ਦੀ ਵੱਡੀ ਕਾਮਯਾਬੀ ਐਮਰਜੰਸੀ ਚ ਹੋਵੇ ਗੀ ਵਰਤੋਂ, ਪ੍ਰਦਾਨ ਮੰਤਰੀ ਮੋਦੀ ਨੇ ਦੇਸ਼ ਨੂੰ ਦਿਤੀ ਵਧਾਈ

by vikramsehajpal

ਨਵੀਂ ਦਿੱਲੀ (ਦੇਵ ਇੰਦਰਜੀਤ): ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਦੇਸ਼ ਦਾ ਇੰਤਜ਼ਾਰ ਖ਼ਤਮ। ਡਰੱਗ ਕੰਟਰੋਲਰ ਆਫ ਇੰਡੀਆ ਨੇ ਭਾਰਤ 'ਚ ਦੋ ਕੋਰੋਨਾ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਡਰੱਗ ਕੰਟਰੋਲਰ ਆਫ ਇੰਡੀਆ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਵਿਕਸਤ ਵੈਕਸੀਨ ਕੋਵੀਸ਼ੀਲਡ ਸਵਦੇਸ਼ੀ ਭਾਰਤ ਬਾਇਓਟੈੱਕ ਦੀ ਵੈਕਸੀਨ ਕੋਵੈਕਸੀਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਹ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ।

ਪ੍ਰਦਾਨ ਮੰਤਰੀ ਦਾ ਦੇਸ਼ ਨੂੰ ਪਿਆਰ ਭਰਿਆ ਸੰਦੇਸ਼

ਕੋਰੋਨਾ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਪੀਐੱਮ ਮੋਦੀ ਨੇ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਇਕ ਟਵੀਟ 'ਚ ਕਿਹਾ ਹੈ ਕਿ ਇਕ ਉਤਸਾਹੀ ਲੜਾਈ ਨੂੰ ਮਜ਼ਬੂਤ ਕਰਨ ਲਈ ਇਹ ਇਕ ਫ਼ੈਸਲਾਕੁੰਨ ਮੋੜ! ਉਨ੍ਹਾਂ ਲਿਖਿਆ ਕਿ ਭਾਰਤ ਦੇ ਸੀਰਮ ਇੰਸਟੀਚਿਊਟ ਤੇ ਭਾਰਤ ਬਾਇਓਟੈੱਕ ਦੇ ਟੀਕਿਆਂ ਨੂੰ ਮਨਜ਼ੂਰੀ ਦਿੰਦਿਆਂ ਸਿਹਤ ਅਤੇ COVID ਮੁਕਤ ਦੇਸ਼ ਲਈ ਮਾਰਗ ਤੇਜ਼ ਕਰਦਾ ਹੈ। ਭਾਰਤ ਨੂੰ ਵਧਾਈ। ਸਾਡੇ ਮਿਹਨਤੀ ਵਿਗਿਆਨੀਆਂ ਤੇ ਨਵੇਂ ਖੋਜੀਆਂ ਨੂੰ ਵਧਾਈ।

WHO ਵਲੋਂ ਮੰਜ਼ੂਰੀ

ਦੋ ਕੋਰੋਨਾ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲਣ ਦਾ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੇ ਅਹਿਮ ਫੈਸਲੇ ਦਾ ਸਵਾਗਤ ਕੀਤਾ ਹੈ। ਡਬਲਯੂਐੱਚਓ ਦੱਖਣੀ-ਪੂਰਬੀ ਏਸ਼ਿਆਈ ਖੇਤਰ ਦੀ ਰੀਜਨਲ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ COVID-19 ਵੈਕਸੀਨ ਲਈ ਭਾਰਤ ਵੱਲੋਂ ਐਮਰਜੈਂਸੀ ਵਰਤੋਂ ਦੇ ਅਧਿਕਾਰ ਦੇਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।