The Kapil Sharma Show: ਗੋਵਿੰਦਾ ਨਹੀਂ, ਉਨ੍ਹਾਂ ਦੀ ਪਤਨੀ ਸੁਨੀਤਾ ਦੀ ਵਜ੍ਹਾ ਨਾਲ ਸ਼ੋਅ ‘ਚੋਂ ਗਾਇਬ ਸਨ ਕ੍ਰਿਸ਼ਨਾ ਅਭਿਸ਼ੇਕ, ਬੋਲੇ ‘ਹੰਗਾਮਾ ਨਹੀਂ ਚਾਹੁੰਦਾ ਸੀ’
ਨਵੀਂ ਦਿੱਲੀ: ਬੀਤੇ ਐਤਵਾਰ ਭਾਵ 13 ਅਕਤੂਬਰ ਨੂੰ ਕਪਿਲ ਸ਼ਰਮਾ ਦੇ ਘਰ 'ਦਾ ਕਪਿਲ ਸ਼ਰਮਾ ਸ਼ੋਅ' 'ਚ ਬਾਲੀਵੁੱਡ ਐਕਟਰ ਗੋਵਿੰਦ ਨੇ ਆਪਣੇ ਪਰਿਵਾਰ ਨਾਲ ਸ਼ਿਰਕਤ ਕੀਤੀ। ਗੋਵਿੰਦਾ ਆਪਣੀ ਪਤਨੀ ਸੁਨੀਤਾ ਆਹੁਜਾ ਤੇ ਬੇਟੀ ਨਰਮਦਾ ਨਾਲ ਸ਼ੋਅ 'ਚ ਪਹੁੰਚੇ ਸਨ। ਇਸ ਪੂਰੇ ਪ੍ਰੋਗਰਾਮ 'ਚ ਕਪਿਲ ਦੇ ਘਰ ਦੇ ਸਾਰੇ ਮੈਂਬਰ ਨਜ਼ਰ ਆਏ ਪਰ ਗੋਵਿੰਦਾ ਦੇ ਭਾਣਜੇ ਕ੍ਰਿਸ਼ਨਾ ਅਭਿਸ਼ੇਕ ਗ਼ੈਰ ਹਾਜ਼ਰ ਰਹੇ। ਕ੍ਰਿਸ਼ਨਾ ਕਪਿਲ ਦੇ ਸ਼ੋਅ 'ਚ 'ਸਪਨਾ' ਦਾ ਕਿਰਦਾਰ ਨਿਭਾਉਂਦੇ ਹਨ ਜੋ ਇਕ ਪਾਰਲਰ ਚਲਾਉਂਦੀ ਹੈ। ਕ੍ਰਿਸ਼ਨਾ ਦੇ ਨਾ ਆਉਣ ਤੋਂ ਬਾਅਦ ਫੈਂਸ ਦੋਵਾਂ ਪਰਿਵਾਰਾਂ 'ਚ ਤਕਰਾਰ ਹੋਣ ਦਾ ਅੰਦਾਜ਼ਾ ਲਾਉਣ ਲੱਗੇ। ਹੁਣ ਐਕਟਰ ਨੇ ਇਸ ਮਾਮਲੇ 'ਤੇ ਚੁੱਪੀ ਤੋੜੀ ਹੈ ਤੇ ਸ਼ੋਅ 'ਚ ਨਾ ਆਉਣ ਦੀ ਵਜ੍ਹਾ ਦੱਸੀ।

ਬੰਬੇ ਟਾਈਮਸ ਨਾਲ ਗੱਲਬਾਤ ਦੌਰਾਨ ਕ੍ਰਿਸ਼ਨਾ ਨੇ ਦੱਸਿਆ ਕਿ 'ਮੇਰੇ ਨਾ ਆਉਣ ਦੀ ਵਜ੍ਹਾ ਮਾਮਾ ਗੋਵਿੰਦਾ ਨਹੀਂ ਬਲਕਿ ਮਾਮੀ ਸੁਨੀਤਾ ਸੀ। ਮਾਮੀ ਨਹੀਂ ਚਾਹੁੰਦੀ ਸੀ ਕਿ ਜਦੋਂ ਉਹ ਲੋਕ ਆਉਣ ਤਾਂ ਮੈਂ ਸ਼ੋਅ 'ਚ ਜਾਂਵਾ। ਐਕਟਰ ਨੇ ਕਿਹਾ, 'ਮੈਨੂੰ ਟੀਮ ਨੇ ਦੱਸਿਆ ਕਿ ਸੁਨੀਤਾ ਮਾਮੀ ਨਹੀਂ ਚਾਹੁੰਦੀ ਕਿ ਮੈਂ ਉਸ ਸਮੇਂ ਸੈਟ 'ਤੇ ਹੋਵਾ ਜਦੋਂ ਉਹ ਲੋਕ ਹੋਣ। ਇਸ ਲਈ ਉਨ੍ਹਾਂ ਦੀ ਐਂਟਰੀ ਤੋਂ ਪਹਿਲਾਂ ਹੀ ਮੈਂ ਆਪਣਾ ਐਕਟ ਖ਼ਤਮ ਕਰ ਦਿੱਤਾ। ਇਹ ਮੇਰੇ ਲਈ ਕਾਫੀ ਦੁਖਦ ਤੇ ਹੈਰਾਨ ਕਰ ਵਾਲਾ ਸੀ ਕਿਉਂਕਿ ਮੇਰਾ ਕਿਰਦਾਰ 'ਸਪਨਾ' ਸ਼ੋਅ ਦਾ ਅਹਿਮ ਹਿੱਸਾ ਹੈ ਪਰ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਨਾ ਆਉਣਾ ਚੰਗਾ ਸਮਝਿਆ ਕਿਉਂਕਿ ਮੈਂ ਕੋਈ ਹੰਗਾਮਾ ਨਹੀਂ ਚਾਹੁੰਦਾ ਸੀ'।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



