ਨਿਹੰਗ ਸਿੰਘਾਂ ਵਲੋਂ ਹੰਗਾਮਾ ਕਰਨ ਤੋਂ ਬਾਅਦ kulhad pizza couple live

by jaskamal

ਪੱਤਰ ਪ੍ਰੇਰਕ : ਆਪਣੀ ਨਿੱਜੀ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਆਉਣ ਵਾਲਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਿਆ ਹੈ। ਦਰਅਸਲ, ਬੀਤੇ ਦਿਨ ਜੋੜੇ ਦੀ ਦੁਕਾਨ ਦੇ ਬਾਹਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਸਹਿਜ ਅਰੋੜਾ ਫੇਸਬੁੱਕ 'ਤੇ ਲਾਈਵ ਹੋ ਗਏ।

https://www.facebook.com/sehajaroragurpreetkaurKulhadPizza/videos/1099822967688290/?ref=embed_video&t=29

ਇਹ ਸਾਰਾ ਮਾਮਲਾ ਗਰਮ ਹੁੰਦਾ ਦੇਖ ਸਹਿਜ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਜਦੋਂ ਵੀ ਕੋਈ ਨਵਾਂ ਗੀਤ ਆਉਂਦਾ ਹੈ ਤਾਂ ਉਨ੍ਹਾਂ ਦੀ ਪ੍ਰਮੋਸ਼ਨ ਟੀਮ ਰੀਲ ਕਰਨ ਲਈ ਕਹਿੰਦੀ ਹੈ। ਜਿਸ ਰੀਲ ਦੀ ਗੱਲ ਨਿਹੰਗ ਸਿੰਘ ਜਥੇਬੰਦੀ ਕਰ ਰਹੀ ਹੈ, ਉਸ ਨੂੰ ਅਸੀਂ ਹੀ ਨਹੀਂ ਸਗੋਂ ਕਈ ਲੋਕਾਂ ਨੇ ਬਣਾਈ ਹੈ। ਜੇ ਕਿਸੇ ਨੂੰ ਠੇਸ ਪਹੁੰਚੀ ਹੈ, ਮੈਂ ਮੁਆਫੀ ਚਾਹੁੰਦਾ ਹਾਂ। ਇਸ ਦੇ ਨਾਲ ਹੀ ਸਹਿਜ ਨੇ ਕਿਹਾ ਕਿ ਨਿਹੰਗ ਸਿੰਘ ਮੇਰੀ ਦੁਕਾਨ 'ਤੇ ਆਏ ਅਤੇ ਮੈਨੂੰ ਧਮਕੀ ਦਿੱਤੀ ਕਿ ਉਹ ਤੁਹਾਡੀ ਦੁਕਾਨ ਨੂੰ ਅੱਗ ਲਗਾ ਦੇਣਗੇ। ਨਾਲ ਹੀ ਨਿਹੰਗ ਸਿੰਘਾਂ ਵੱਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ।

ਦੱਸ ਦਈਏ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਕੁੱਲ੍ਹੜ ਪੀਜ਼ਾ ਜੋੜੇ 'ਤੇ ਦੋਸ਼ ਲਾਇਆ ਕਿ ਇਸ ਵਿਅਕਤੀ ਨੇ ਪਹਿਲਾਂ ਸਰਦਾਰਾਂ ਦਾ ਨਾਮ ਬਦਨਾਮ ਕੀਤਾ, ਹੁਣ ਸਾਰੀ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਇਹ ਦੁਨੀਆਂ.... ਹੈ। ਇਹ ਖਾਲੀ ਥਾਂ ਛੱਡ ਦਿੱਤੀ ਗਈ ਸੀ ਕਿਉਂਕਿ ਸਹਿਜ ਨੇ ਗਾਲ੍ਹਾਂ ਕੱਢੀਆਂ ਸਨ ਜੋ ਅਸੀਂ ਲਿਖ ਨਹੀਂ ਸਕਦੇ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਨੇ ਗਾਇਕਾਂ ਨੂੰ ਚਿਤਾਵਨੀ ਦਿੱਤੀ ਕਿ ਗੰਦੇ ਗੀਤ ਗਾਉਣ ਵਾਲੇ ਗਾਇਕ ਬੰਦ ਕਰਨ ਨਹੀਂ ਤਾਂ ਉਨ੍ਹਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ।