ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਲਖਵਿੰਦਰ ਵਡਾਲੀ ਦਾ ਗੀਤ ‘ਕੁੱਲੀ’

by

ਜਲੰਧਰ - ਲਖਵਿੰਦਰ ਵਡਾਲੀ ਜਲਦ ਹੀ ਆਪਣੇ ਨਵੇਂ ਗੀਤ ‘ਕੁੱਲੀ’ ਨਾਲ ਦਰਸ਼ਕਾਂ ਦੇ ਰੂ-ਬੁ-ਰੂ ਹੋ ਚੁੱਕੇ ਹਨ ।ਇਸ ਗੀਤ ਦੇ ਬੋਲ ਟ੍ਰਡੀਸ਼ਨਲ ਵੱਲੋਂ ਲਿਖੇ ਗਏ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਆਰ.ਬੀ. ਨੇ ।ਇਸ ਗੀਤ ‘ਚ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਮਹਿਬੂਬ ਦੂਰ ਹੋ ਜਾਂਦਾ ਹੈ ਅਤੇ ਇੱਕ ਪਰਦਾ ਹੁੰਦਾ ਹੈ, ਜੋ ਦੋਵਾਂ ਨੂੰ ਮਿਲਣ ਨਹੀਂ ਦਿੰਦਾ ਅਤੇ ਇਹ ਪਰਦਾ ਜਦੋਂ ਹੱਟ ਜਾਂਦਾ ਹੈ ਤਾਂ ਸਭ ਕੁਝ ਸਾਫ ਹੋ ਜਾਂਦਾ ਹੈ। ਇਸ ਗੀਤ ਨੁੰ ਆਪਣੇ ਸੂਫ਼ੀਆਨਾ ਅੰਦਾਜ਼ ‘ਚ ਬਹੁਤ ਹੀ ਸੋਹਣਾ ਲਖਵਿੰਦਰ ਵਡਾਲੀ ਨੇ ਗਾਇਆ ਹੈ ।ਇਸ ਗੀਤ ‘ਚ ਇਸ਼ਕ ਮਿਜਾਜ਼ੀ ਦੇ ਜ਼ਰੀਏ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਇਸ ਗੀਤ ਦਾ ਟੀਜ਼ਰ ਦੋ ਦਿਨ ਪਹਿਲਾਂ ਹੀ ਲਖਵਿੰਦਰ ਵਡਾਲੀ ਨੇ ਸਾਂਝਾ ਕੀਤਾ ਸੀ ।ਲਖਵਿੰਦਰ ਵਡਾਲੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਨਾਲ ਨਵਾਜ਼ਿਆ ਹੈ ਅਤੇ ਉਨ੍ਹਾਂ ਦੇ ਸੂਫ਼ੀਆਨਾ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

Vikram Sehajpal
..
Vikram Sehajpal
..
Jagjeet Kaur
..