ਕੁਲਵੰਤ ਰਾਏ ਸਿੰਗਲਾ ਦੀ ਪ੍ਰਧਾਨਗੀ ਹੇਠ ਨਗਰ ਕੌਸਲ ਦਾ ਪ੍ਰਧਾਨ ਚੁਣਿਆ ਗਿਆ

by vikramsehajpal

ਬਰੇਟਾ (ਕਰਨ) : ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਚੱਲ ਰਹੀ ਨਗਰ ਕੌਸਲ ਬਰੇਟਾ ਦੀ ਪ੍ਰਧਾਨਗੀ ਦੀ ਚੋਣ ਆਖਰਕਾਰ ਹੋ ਹੀ ਗਈ। ਸਥਾਨਕ ਨਗਰ ਕੌਸਲ ਦੇ 13 ਕੌਸਲਰਾਂ ਵੱਲੋਂ ਸਰਬਸੰਬਤੀ ਨਾਲ ਐਸ ਡੀ ਐਮ ਸਾਗਰ ਸੇਤੀਆ ਦੀ ਦੇਖ ਰੇਖ ਅਤੇ ਕੁਲਵੰਤ ਰਾਏ ਸਿੰਗਲਾ, ਮੈਂਬਰ ਆਲ ਇੰਡੀਆ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਹੇਠ ਅੱਜ ਨਗਰ ਕੌਸਲ ਦਾ ਗਾਂਧੀ ਰਾਮ ਸਿੰਗਲਾ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਅਮਨਦੀਪ ਜੈਨ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਗਾਂਧੀ ਰਾਮ ਸਿੰਗਲਾ, ਸਤਵਿੰਦਰ ਕੌਰ, ਪ੍ਰਕਾਸ਼ ਸਿੰਘ, ਸਰਬਜੀਤ ਕੌਰ, ਦਰਸ਼ਨ ਸਿੰਘ, ਅਮਨਦੀਪ ਜੈਨ, ਅਮਨਦੀਪ ਕੌਰ, ਕੌਸਲਰਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਕੀਤੀ। ਇਸ
ਸਮੇਂ ਕੁਲਵੰਤ ਰਾਏ ਸਿੰਗਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੈਪਟਨ
ਅਮਰਿੰਦਰ ਸਿੰਘ ਮੁੱਖ ਮੰਤਰੀ, ਮਨਪ੍ਰੀਤ ਬਾਦਲ ਖਜਾਨਾ ਮੰਤਰੀ, ਵਿਜੈ ਇੰਦਰ ਸਿੰਗਲਾ, ਲੋਕ ਨਿਰਮਾਣ ਅਤੇ ਸਿੱਖਿਆ ਮੰਤਰੀ ਰਹਿਨੁਮਾਈ ਹੇਠ ਵੱਧ ਤੋਂ ਵੱਧ ਬਰੇਟਾ ਮੰਡੀ ਲਈ ਗਰਾਂਟਾ ਲੈ ਕੇ ਆਵਾਗੇ ਅਤੇ ਇਲਾਕੇ ਦਾ ਵੱਧ ਤੋਂ ਵੱਧ ਵਿਕਾਸ ਕਰਾਗੇ। ਜਿਵੇ ਕਿ ਇਲਾਕੇ ਦੀ ਮੁੱਖ ਮੰਗ ਰੇਲਵੇ ਫਾਟਕ ਉੱਪਰ ਪੁੱਲ, ਹਾਈਵੇਅ ਤੇ ਪਿੱਲਰਾਂ ਵਾਲਾ ਪੁੱਲ ਅਤੇ ਇਲਾਕੇ ਵਿੱਚ ਪਾਰਕ ਆਦਿ ਬਣਾਉਣ ਦੀ ਵਿਸ਼ੇਸ਼ ਗੱਲਬਾਤ ਕੀਤੀ। ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਰ ਦੀਆਂ ਗਲੀਆਂ, ਨਾਲੀਆਂ ਅਤੇ ਸੀਵਰੇਜ਼ ਦੀਆਂ ਸਮੱਸਿਆਵਾਂ ਲਈ ਇੱਕ ਵੱਖਰੀ ਟੀਮ ਬਣਾਈ ਜਾਵੇਗੀ ਅਤੇ ਉਹਨਾ ਨੇ ਸਾਰੇ ਕੌਸਲਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਕਾਗਰਸ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਮਦਨ ਲਾਲ ਸਿੰਗਲਾ, ਸਾਬਕਾ ਪ੍ਰਧਾਨ ਨਗਰ ਕੌਸਲ, ਸੁਖਦੇਵ ਸਿੰਘ ਭੱਟੀ ਸਾਬਕਾ ਆਈ ਜੀ, ਗਿਆਨ ਚੰਦ ਸਿੰਗਲਾ, ਚੇਅਰਮੈਨ ਮਾਰਕਿਟ ਕਮੇਟੀ ਬਰੇਟਾ ਅਤੇ ਉਹਨਾ ਦੀ ਪੂਰੀ ਟੀਮ,ਲਛਮਣ ਦਾਸ ਸਿੰਗਲ, ਸਾਬਕਾ ਪ੍ਰਧਾਨ, ਪ੍ਰਕਾਸ਼ ਚੰਦ ਕੁਲਰੀਆਂ, ਰਮੇਸ਼ ਕੁਮਾਰ ਟੈਣੀ, ਸਰਪੰਚ ਰਾਮ
ਬਿਲਾਸ, ਕ੍ਰਿਸ਼ਨ ਸ਼ਰਮਾ ਸਮਾਜ ਸੇਵੀ, ਲਾਲੂ ਭਾਰਦਵਾਜ, ਸੁਖਾ ਧਲੇਵਾਂ, ਓਮ ਪ੍ਰਕਾਸ਼ ਕੌਸਲਰ, ਜਗਰਾਜ ਸਿੰਘ ਕਾਲਾ, ਭਗਵਾਨ ਦਾਸ ਡਸਕਾ ਵਾਲੇ ਮੌਜੂਦ ਸਨ।

ਫੋਟੋ: ਬਰੇਟਾ: ਚੁਣੇ ਗਏ ਪ੍ਰਧਾਨ ਅਤੇ ਮੀਤ ਪ੍ਰਧਾਨ ਨਾਲ ਜੇਤੂ ਨਿਸ਼ਾਨ ਬਣਾਉਦੇ ਹੋਏ ਕੁਲਵੰਤ ਰਾਏ ਸਿੰਗਲਾ।

More News

NRI Post
..
NRI Post
..
NRI Post
..