ਕੁਸ਼ਾਲ ਟੰਡਨ ਨੇ ਸਿਧਾਰਥ ਸ਼ੁਕਲਾ ਦੀ ਮੌਤ ਨੇ ਬਾਅਦ ਲਿਤਾ ਵੱਡਾ ਫ਼ੈਸਲਾ

by vikramsehajpal

ਮੁੰਬਈ (ਦੇਵ ਇੰਦਰਜੀਤ) : ਅਦਾਕਾਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਕੁਸ਼ਾਲ ਟੰਡਨ ਨੇ ਸੋਸ਼ਲ ਮੀਡੀਆ ਛੱਡਣ ਦਾ ਫ਼ੈਸਲਾ ਲਿਆ ਹੈ। ਅਦਾਕਾਰ ਨੇ ਇਸ ਦੀ ਵਜ੍ਹਾ ਇੰਸਟਾਗ੍ਰਾਮ 'ਤੇ ਦੱਸੀ ਹੈ। ਅਦਾਕਾਰ ਨੇ ਲਿਖਿਆ , ''ਇਸ ਸੋਸ਼ਲ ਮੀਡੀਆ ਤੋਂ ਜਾ ਰਿਹਾ ਹਾਂ। ਉਦੋਂ ਤੱਕ ਇਨਸਾਨਾਂ ਤੇ ਪਰਿਵਾਰ ਵਾਲਿਆਂ ਨਾਲ ਸੋਸ਼ਲ ਹੋ ਰਿਹਾ ਹਾਂ।''

ਵੀਰਵਾਰ ਨੂੰ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋਇਆ ਅਤੇ ਸ਼ਨੀਵਾਰ ਬਾਅਦ ਦੁਪਹਿਰ ਅੰਤਿਮ ਸੰਸਕਾਰ ਕੀਤਾ ਗਿਆ। ਸਿਧਾਰਥ ਦੇ ਦਿਹਾਂਤ ਤੋਂ ਬਾਅਦ ਕੁਸ਼ਾਲ ਟੰਡਨ ਨੇ ਇਸ ਦੇ ਨਾਲ ਹੀ ਸਿਧਾਰਥ ਤੋਂ ਮੁਆਫੀ ਮੰਗੀ ਹੈ।ਖ਼ਬਰਾਂ ਮੁਤਾਬਕ, ਅਦਾਕਾਰ ਨੇ ਕਿਹਾ, ''ਸ਼ਰਮ ਨਾਲ ਆਪਣਾ ਸਿਰ ਝੁਕਾਓ।

ਜੋ ਕੁਝ ਵੀ ਹੋ ਰਿਹਾ ਹੈ ਉਸ ਤੋਂ ਨਾਖੁਸ਼ ਹਾਂ। ਜੇਕਰ ਤੁਸੀਂ ਅਸਲ 'ਚ ਰਿਸਪੈਕਟ ਦੇਣਾ ਚਾਹੁੰਦੇ ਹੋ ਤਾਂ ਪ੍ਰਾਥਨਾ ਕਰੋ ਕਿ ਉਸ ਦੀ ਆਤਮਾ ਲਈ। ਨਾ ਕਿ ਤਸਵੀਰਾਂ ਕਲਿੱਕ ਕਰਵਾਉਣ ਦਾ ਮੌਕਾ ਲੱਭੋ। ਮੈਨੂੰ ਮੁਆਫ ਕਰ ਦਿਓ ਸਿਡ ਸਿਧਾਰਥ ਸ਼ੁਕਲਾ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਸੁਪਰ ਸਟਾਰ।''

ਕੁਸ਼ਾਲ ਨੇ ਸਿਧਾਰਥ ਨਾਲ ਆਪਣਾ ਇਕ ਪੁਰਾਣਾ ਵੀਡੀਓ ਵੀ ਸਾਂਝਾ ਕੀਤਾ ਸੀ। ਵੀਡੀਓ ਸ਼ੇਅਰ ਕਰਦੇ ਹੋਏ ਕੁਸ਼ਾਲ ਨੇ ਲਿਖਿਆ ਸੀ, ''ਔਰ ਕੀ ਅਸੀਂ ਪਿੱਛੇ ਛੱਡ ਕੇ ਜਾ ਰਹੇ ਹਾਂ? ਪਿਆਰ, ਪੈਸ਼ਨ ਅਤੇ ਇਕ-ਦੂਜੇ ਨੂੰ ਗਹਿਰੀ ਕਰੂਣਾ। ਕਿਉਂ ਇਹ ਸਭ ਉਦੋਂ ਫਾਲੋ ਨਹੀਂ ਕਰਦੇ ਜਦੋਂ ਜ਼ਿੰਦਾ ਹੁੰਦੇ ਹਾਂ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ, ਪਿਆਰ ਜ਼ਿਆਦਾ ਕਰੋ, ਜੱਜ ਘੱਟ ਕਰੋ, ਪਿਆਰ ਜ਼ਿਆਦਾ ਕਰੋ ਅਤੇ ਜੋ ਤੁਹਾਡੇ ਨਾਲ ਹੈ ਉਸ ਨਾਲ ਚੰਗੇ ਤਰੀਕੇ ਨਾਲ ਰਹੋ ਨਾ ਕਿ ਉਸ ਦੇ ਜਾਣ ਤੋਂ ਬਾਅਦ। ਤੁਸੀਂ ਬਹੁਤ ਜਲਦੀ ਚਲੇ ਗਏ ਭਰਾ। ਸੁਸ਼ਾਂਤ ਨੂੰ ਮੇਰਾ ਪਿਆਰ ਦੇਣਾ।''

ਸਿਧਾਰਥ ਦੇ ਦਿਹਾਂਤ ਤੋਂ ਬਾਅਦ ਹੋਰ ਵੀ ਕਈ ਸਿਤਾਰਿਆਂ ਨੇ ਸੋਸ਼ਲ਼ ਮੀਡੀਆ ਨੂੰ ਛੱਡਣ ਦੀ ਅਨਾਊਂਸਮੈਂਟ ਕੀਤੀ। ਪੂਜਾ ਬੈਨਰਜੀ ਨੇ ਕਿਹਾ ''ਕਿਸੇ ਦੇ ਦਿਹਾਂਤ ਦੀਆਂ ਤਸਵੀਰਾਂ ਅਤੇ ਉਸ ਦੇ ਕਰੀਬੀ ਲੋਕਾਂ ਦੀ ਅਜਿਹੀ ਨਾਜੁਕ ਹਾਲਤ 'ਚ ਵੀਡੀਓ ਸ਼ੇਅਰ ਕਰਨਾ ਬਿਲਕੁਲ ਸਹੀ ਨਹੀਂ ਹੈ।''

ਗੋਹਰ ਖ਼ਾਨ ਨੇ ਉਨ੍ਹਾਂ ਸਿਤਾਰਿਆਂ 'ਤੇ ਸਵਾਲ ਉਠਾਏ, ਜਿਹੜੇ ਸਿਧਾਰਥ ਦੇ ਦਿਹਾਂਤ ਤੋਂ ਬਾਅਦ ਇੰਟਰਵਿਊ ਦੇ ਰਹੇ ਹਨ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ''ਜਿਹੜਾ ਵੀ ਪਰਿਵਾਰ ਦੇ ਲੋਕਾਂ ਨੂੰ ਮਿਲ ਰਿਹਾ ਹੈ, ਉਨ੍ਹਾਂ ਨੂੰ ਉਸ ਨਾਲ ਜੁੜੀ ਡਿਟੇਲ ਨਹੀਂ ਦੇਣੀ ਚਾਹੀਦੀ। ਬਹੁਤ ਬੁਰਾ ਲੱਗ ਰਿਹਾ ਹੈ ਦੇਖ ਕੇ ਕਿ ਲੋਕ ਪਰਿਵਾਰ ਦੇ ਮੈਂਬਰਾਂ ਬਾਰੇ ਇੰਟਰਵਿਊ 'ਚ ਡਿਟੇਲਸ ਦੇ ਰਹੇ ਹਨ। ਪਲੀਜ਼ ਇਹ ਸਭ ਨਾ ਕਰੋ। ਜੇਕਰ ਤੁਸੀਂ ਉਨ੍ਹਾਂ ਨੂੰ ਰਿਸਪੈਕਟ ਦੇਣ ਗਏ ਹੋ ਤਾਂ ਉਥੋ ਚੁੱਪ-ਚਾਪ ਆਵੋ ਨਾ ਕਿ ਖ਼ਬਰੀ ਬਣ ਕੇ।''