ਲਾਹੌਰ ਦੇ ਸੰਗਠਨ ਨੇ ਉਠਾਈ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ, ਪੀਐੱਮ ਮੋਦੀ ਨੂੰ ਲਿਖਿਆ ਖ਼ਤ

by mediateam

ਜਲੰਧਰ: ਲਾਹੌਰ ਦੀ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਹੈ। ਸੰਗਠਨ ਦਾ ਕਹਿਣਾ ਹੈ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੀ 112ਵੀਂ ਜੈਅੰਤੀ 'ਤੇ ਉਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾਵੇ। ਬੁੱਧਵਾਰ ਨੂੰ ਫਾਊਂਡੇਸ਼ਨ ਦੇ ਚੇਅਰਮੈਨ ਐਡਵੋਕੇਟ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਪਾਕਿਸਤਾਨ 'ਚ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸਬੰਧੀ ਖ਼ਤ ਲਿਖਿਆ ਹੈ।

ਕੁਰੈਸ਼ੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਸ਼ਹੀਦਾਂ ਪ੍ਰਤੀ ਅਪਾਰ ਆਸਥਾ ਰੱਖਦੇ ਹਨ, ਇਸ ਲਈ ਉਹ ਚਾਹੁੰਦੇ ਹਨ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸ਼ਹੀਦ ਭਗਤ ਸਿੰਘ ਭਾਰਤ ਦੇ ਹੀਰੋ ਹਨ ਤਾਂ ਉਹ ਪਾਕਿਸਤਾਨ ਦੇ ਪੁੱਤਰ ਹਨ। ਫਾਊਂਡੇਸ਼ਨ 28 ਸਤੰਬਰ ਨੂੰ ਲਾਹੌਰ ਦੇ ਡੈਮੋਕ੍ਰੇਟਿਕ ਲਾਨ 'ਚ ਸ਼ਹੀਦ ਭਗਤ ਸਿੰਘ ਦਾ 112ਵਾਂ ਜਨਮ ਦਿਨ ਸਮਾਗਮ ਕਰਵਾਏਗਾ। ਇਸ ਦੀ ਪ੍ਰਧਾਨਗੀ ਕੁਰੈਸ਼ੀ ਆਪ ਕਰਨਗੇ।

ਸ਼ਹੀਦ ਭਗਤ ਸਿੰਘ ਨੂੰ ਬੇਗੁਨਾਹ ਸਾਬਿਤ ਕਰਨ 'ਚ ਜੁਟੇ ਹਨ ਐਡਵੋਕੇਟ ਕੁਰੈਸ਼ੀ

ਐਡਵੋਕੇਟ ਕੁਰੈਸ਼ੀ ਲਾਹੌਰ ਹਾਈ ਕੋਰਟ 'ਚ ਇਕ ਕੇਸ ਲੜ ਰਹੇ ਹਨ ਜਿਸ ਵਿਚ ਉਹ ਪੁਲਿਸ ਅਫਸਰ ਜੇਪੀ ਸਾਂਡਰਸ ਦੀ ਹੱਤਿਆ ਦੇ ਮਾਮਲੇ 'ਚ ਸ਼ਹੀਦ ਭਗਤ ਸਿੰਘ ਨੂੰ ਨਿਰਦੋਸ਼ ਸਾਬਿਤ ਕਰ 'ਚ ਜੁਟੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ 17 ਦਸੰਬਰ, 1928 ਨੂੰ ਹੱਤਿਆਂ ਦੇ ਇਸ ਮਾਮਲੇ 'ਚ ਅਨਾਰਕਲੀ ਪੁਲਿਸ ਥਾਣੇ 'ਚ ਦਰਜ ਐੱਫਆਈਆਰ 'ਚ ਭਗਤ ਸਿੰਘ ਦਾ ਨਾਂ ਸ਼ਾਮਲ ਨਹੀਂ ਸੀ। ਇਸ ਤੋਂ ਇਲਾਵਾ ਉਨ੍ਹਾਂ ਲਾਹੌਰ 'ਚ ਇਕ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ ਦੀ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ।

ਸ਼ਹੀਦ-ਏ-ਆਜ਼ਮ ਲਈ ਨਿਸ਼ਾਨ-ਏ-ਪਾਕਿਸਤਾਨ ਦੀ ਮੰਗ ਕਰਨਗੇ

ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਦੀ ਆਵਾਮ ਲਈ ਵੀ ਭਗਤ ਸਿੰਘ ਇਕ ਹੀਰੋ ਹਨ ਤੇ ਉਹ ਯਤਨ ਕਰ ਰਹੇ ਹਨ ਕਿ ਇੱਥੋਂ ਦੇ ਸਕੂਲਾਂ ਤੇ ਕਾਲਜਾਂ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਜੀਵਨੀ ਬਾਰੇ ਪੜ੍ਹਾਇਆ ਜਾਵੇ। ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਵੀ ਸ਼ਹੀਦ ਭਗਤ ਸਿੰਘ ਨੂੰ ਨਿਸ਼ਾਨ-ਏ-ਪਾਕਿਸਤਾਨ ਐਵਾਰਡ ਦੇਣ ਦੀ ਅਪੀਲ ਕਰਨਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..