ਇਮਰਾਨ ਖਾਨ ਦੀ ਕੁਰਸੀ ਖਤਰੇ ‘ਚ, ਬੇਟੀ ਦਾ ਪਿਤਾ ਹੋਣ ਦੀ ਗਲ਼ ਲਕਾਉਣ ਦੇ ਲੱਗੇ ਆਰੋਪ

by mediateam

9 ਮਾਰਚ, ਸਿਮਰਨ ਕੌਰ (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕੁਰਸੀ ਖਤਰੇ 'ਚ ਪੈ ਸਕਦੀ ਹੈ | ਉਹਨਾਂ ਦੇ ਖਿਲਾਫ਼ ਲਾਹੌਰ ਹਾਈ ਕੋਰਟ ਨੇ ਇੱਕ ਮੁਕਦਮਾ ਦਰਜ ਕੀਤਾ ਹੈ ਜਿਸ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਗਈ ਹੈ | ਇਸ ਪਟੀਸ਼ਨ ਵਿਚ ਇਮਰਾਨ ਖਾਨ ਉੱਤੇ "ਇਮਾਨਦਾਰ ਅਤੇ ਪਵਿੱਤਰ" ਨਾ ਹੋਣ ਦੇ ਦੋਸ਼ ਦੇ ਨਾਲ ਨਾਲ ਆਮ ਚੋਣਾਂ ਸਾਲ 2018 ਦੇ ਨਾਮਜ਼ਦਗੀ ਕਾਗਜ਼ਾਂ 'ਤੇ ਉਸਦਾ ਇੱਕ ਧੀ ਦੇ ਪਿਤਾ ਹੋਣ ਦੀ ਗਲ਼ ਲਕਾਉਣ ਦਾ ਦੋਸ਼ ਵੀ ਲਗਾਇਆ ਗਿਆ ਹੈ |


ਦੱਸ ਦਈਏ ਕਿ ਲਾਹੌਰ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ | ਪਾਕਿਸਤਾਨੀ ਅਦਾਲਤ ਸੋਮਵਾਰ ਨੂੰ ਇਮਰਾਨ ਖ਼ਾਨ ਦੀ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਕਰੇਗੀ | ਉਥੇ ਹੀ ਪਟੀਸ਼ਨ ਨੇ ਦਲੀਲ ਦਿੱਤੀ ਹੈ ਕਿ ਇਮਰਾਨ ਖਾਨ ਨੇ ਪਾਕਿਸਤਾਨ ਦੇ ਸੰਵਿਧਾਨ 62 ਅਤੇ 63 ਦੀ ਉਲੰਘਣਾ ਕੀਤੀ ਹੈ | ਪਾਕਿਸਤਾਨੀ ਅਖ਼ਬਾਰੀ ਡਾਨ ਅਨੁਸਾਰ, ਪਟੀਸ਼ਨ ਵਿਚ, ਐਨਾ-ਲੁਈਸਾ (ਸੀਤਾ) ਵਾਈਟ ਦੀ ਧੀ, ਟਾਇਰਨ ਜ਼ੈਡ ਖ਼ਾਨ ਵਾਈਟ, ਨੂੰ ਇਮਰਾਨ ਖ਼ਾਨ ਦੀ ਧੀ ਦੱਸਿਆ ਗਿਆ ਹੈ |


ਦੱਸ ਦਈਏ ਕਿ ਇਮਰਾਨ ਖਾਨ ਨੇ 2018 ਦੀ ਆਮ ਚੋਣਾਂ ਦੇ ਨਾਮਜ਼ਦਗੀ ਕਾਗਜ਼ 'ਚ ਆਪਣੀ ਬੇਟੀ ਟਾਇਰਨ ਜ਼ੈਡ ਦੇ ਕਥਿਤ ਪਿਤਾ ਹੋਣ ਦੀ ਗਲ਼ ਲੁਕਾਈ ਸੀ | ਇਸ ਤੋਂ ਇਲਾਵਾ ਸੀਤਾ ਵਾਈਟ ਨੂੰ ਇਮਰਾਨ ਖਾਨ ਦੀ ਸਾਬਕਾ ਗਰਲ ਫਰੈਂਡਜ਼ ਦੇ ਤੌਰ 'ਤੇ ਦੱਸਿਆ ਜਾ ਰਿਹਾ ਹੈ | ਇਸ ਤੋਂ ਪਹਿਲਾਂ, ਕਈ ਵਾਰ ਇਮਰਾਨ ਖ਼ਾਨ ਤੋਂ ਇਸ ਸਵਾਲ ਪੁੱਛਿਆ ਗਿਆ ਪਰ ਉਸ ਨੇ ਕਦੇ ਵੀ ਇਸਦਾ ਕੋਈ ਜਵਾਬ ਨਹੀਂ ਦਿੱਤਾ | ਸੀਤਾ ਵ੍ਹਾਈਟ ਨੇ ਇਮਰਾਨ ਖਾਨ ਨੂੰ ਆਪਣੀ ਬੇਟੀ ਟਾਇਰਨ ਦਾ ਬਿਓਲੋਜਿਕਲ ਪਿਤਾ ਦੱਸਿਆ ਸੀ |


ਹਾਲਾਂਕਿ ਸੀਤਾ ਵ੍ਹਾਈਟ ਹੁਣ ਇਸ ਦੁਨੀਆਂ 'ਚ ਨਹੀਂ ਹੈ | ਕਿਹਾ ਜਾ ਰਿਹਾ ਹੈ ਕਿ ਸੀਤਾ ਵ੍ਹਾਈਟ ਦੀ ਮਾਂ ਲਾਰਡ ਗੋਰਡਨ ਵ੍ਹਾਈਟ ਨੇ ਕਿਹਾ ਸੀ ਕਿ ਜੇ ਉਸਦੀ ਬੇਟੀ ਸੀਤਾ ਵ੍ਹਾਈਟ ਇਮਰਾਨ ਖਾਨ ਵਿਆਹ ਕਰੇਗੀ ਤਾਂ ਉਹ ਉਸਨੂੰ ਆਪਣੀ ਜਾਇਦਾਦ ਤੋਂ ਇੱਕ ਵੀ ਪੈਸੇ ਨਹੀਂ ਦਵੇਗੀ ਜਿਸ ਤੋਂ ਬਾਅਦ ਇਮਰਾਨ ਖਾਨ ਅਤੇ ਸੀਤਾ ਵਾਈਟ ਨੇ ਵਿਆਹ ਨਹੀਂ ਕਰਵਾਇਆ ਸੀ | ਸ਼ਨੀਵਾਰ ਨੂੰ ਲਾਹੌਰ ਹਾਈ ਕੋਰਟ ਨੇ ਇਮਰਾਨ ਖਾਨ ਦੇ ਖਿਲਾਫ ਦਾਇਰ ਪਟੀਸ਼ਨ ਸਵੀਕਾਰ ਕਰ ਲਈ ਹੈ, ਤੇ ਹੁਣ ਇਸ ਮਾਮਲੇ ਦੀ ਸੁਣਵਾਈ 11 ਮਾਰਚ ਨੂੰ ਹੋਵੇਗੀ | ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਮਰਾਨ ਖਾਣ ਖਿਲਾਫ਼ ਕੋਰਟ 'ਚ ਪਟੀਸ਼ਨ ਦਰਜ ਕੀਤੀ ਗਈ ਸੀ ਜਿਸਨੂੰ ਅਦਾਲਤ ਨੇ ਖਾਰਜ ਕਰ ਦਿੱਤੀ ਸੀ | 

More News

NRI Post
..
NRI Post
..
NRI Post
..