ਯਾਦਗਾਰੀ ਹੋ ਨਿਬੜਿਆ ਪਿੰਡ ਲੱਲੀਆਂ ਕਲਾਂ ਦਾ ਸਾਲਾਨਾ ਛਿੰਝ ਮੇਲਾ

by

ਜਲੰਧਰ , 16 ਅਕਤੂਬਰ ( NRI MEDIA )

ਪਿੰਡ ਲੱਲੀਆਂ ਕਲਾਂ ਜ਼ਿਲ੍ਹਾ ਜਲੰਧਰ ਦੇ ਵਿੱਚ ਪਿੰਡ ਦੀ ਪੰਚਾਇਤ ਤੇ ਐਨਆਰਆਈ ਦੇ ਸਹਿਯੋਗ ਦੇ ਨਾਲ  ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ ਇਸ ਛਿੰਝ ਮੇਲੇ ਦੇ ਵਿੱਚ ਭਾਰਤ ਦੇ ਚੋਟੀ ਦੇ ਪਹਿਲਵਾਨਾਂ ਨੇ ਹਿੱਸਾ ਲਿਆ , ਉੱਘੇ ਪਹਿਲਵਾਨਾਂ ਦੇ ਵਿੱਚੋਂ ਸੱਦੀਆਂ ਹੋਈਆਂ ਕੁਸ਼ਤੀਆਂ ਦੇ ਲਈ ਅੰਗਰੇਜ਼ ਡੂਮਛੇੜੀ , ਅਮਰ ਆਰਸੀਐੱਫ ,ਰੋਜ਼ੀ Rcf ਮੋਲੀ ਮਹਾਰਾਸ਼ਟਰਾ ,ਪ੍ਰਿਤਪਾਲ ਫਗਵਾੜਾ ਉਮੇਸ਼ ਮਥਰਾ ਦੇ ਵਿਚਕਾਰ ਬਹੁਤ ਹੀ  ਫਸਵੀਆਂ ਪਟਕੇ ਦੀਆਂ ਕੁਸ਼ਤੀਆਂ ਦੇਖਣ ਨੂੰ ਮਿਲੀਆਂ |


ਪਹਿਲੀ ਕੁਸ਼ਤੀ ਅੰਗਰੇਜ਼ ਡੂਮਛੇੜੀ ਤੇ ਅਮਰ ਆਰਸੀਐੱਫ ਦੇ ਵਿਚਕਾਰ ਹੋਈ ਉਸ ਉਸ ਕੁਸ਼ਤੀ ਦੇ ਵਿੱਚੋਂ ਅੰਗਰੇਜ਼ ਜੇਤੂ ਰਿਹਾ , ਦੂਸਰੀ ਕੁਸ਼ਤੀ ਦੇ ਲਈ ਰੋਜ਼ੀ ਆਰਸੀਐੱਫ ਕਪੂਰਥਲਾ ਤੇ ਮੌਲੀ ਮਹਾਰਾਸ਼ਟਰਾ ਦੇ ਵਿੱਚਕਾਰ ਹੋਈ ਇਸ ਕੁਸ਼ਤੀ ਦੇ ਵਿੱਚੋਂ ਰੋਜ਼ੀ Rcf  ਜੇਤੂ ਰਿਹਾ , ਤੀਸਰੀ ਤੇ ਸਭ ਤੋਂ ਵੱਡੀ ਪਟਕੇ ਦੀ ਕੁਸ਼ਤੀ ਦੇ ਲਈ ਪ੍ਰਿਤਪਾਲ ਫਗਵਾੜਾ ਤੇ ਉਮੇਸ਼ ਮਥੁਰਾ ਦੇ ਵਿਚਕਾਰ ਹੋਈ ਇਸ ਕੁਸ਼ਤੀ ਦੇ ਵਿੱਚ ਦਿੱਤੇ ਹੋਏ ਸਮੇਂ ਦੇ ਮੁਤਾਬਿਕ ਕੋਈ ਵੀ ਭਲਵਾਨ ਇੱਕ ਦੂਸਰੇ ਨੂੰ ਨਹੀਂ ਢਾਹ ਸਕਿਆ, ਕੁਸ਼ਤੀ ਦੇ ਲਈ ਦੋਨੋਂ ਪਹਿਲਵਾਨਾਂ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ |

ਇਸ ਤਰ੍ਹਾਂ ਪਿੰਡ ਲੱਲੀਆਂ ਕਲਾਂ ਦਾ ਸਾਲਾਨਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਫਿਰ ਆਉਣ ਦਾ ਵਾਅਦਾ ਕਰਕੇ ਸਮਾਪਤ ਹੋਇਆ |

More News

NRI Post
..
NRI Post
..
NRI Post
..