Amritsar ‘ਚ ਸ਼ੁਰੂ ਹੋਇਆ “ਲੰਗੂਰ ਮੇਲਾ”, ਹਨੂੰਮਾਨ ਮੰਦਰ ਵਿੱਚ ਰੂਪ ਧਾਰ ਕੇ ਪਹੁੰਚ ਰਹੇ ਸ਼ਰਧਾਲੂ

by jaskamal

ਪੱਤਰ ਪ੍ਰੇਰਕ : ਅੱਸੂ ਦੇ ਨਰਾਤੇ ਸ਼ੁਰੂ ਹੁੰਦੇ ਹੀ, ਜਿੱਥੇ ਇੱਕ ਪਾਸੇ ਮਾਤਾ ਦੁਰਗਾ ਦੇ 9 ਅਵਤਾਰਾਂ ਦੀ ਪੂਜਾ ਕੀਤੀ ਜਾਂਦੀ ਹੈ, ਉੱਥੇ ਹੀ ਪੰਜਾਬ ਦੇ ਅੰਮ੍ਰਿਤਸਰ ਵਿੱਚ ਲੰਗਰੂ ਮੇਲਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੁੱਤਰ ਦੀ ਦਾਤ ਦੀ ਇੱਛਾ ਪੂਰੀ ਹੋਣ ਤੋਂ ਬਾਅਦ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਦੇ ਰੂਪ 'ਚ ਲੈ ਕੇ ਮੰਦਰ ਲੈ ਕੇ ਪਹੁੰਚਦੇ ਹਨ। ਦੁਰਗਿਆਣਾ ਕਮੇਟੀ ਵੱਲੋਂ ਲੰਗੂਰ ਮੇਲੇ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ।

ਆਸਥਾ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਜਿਸ ਦੇ ਘਰ ਪੁੱਤਰ ਨਹੀਂ ਹੁੰਦਾ, ਉਹ ਇੱਥੇ ਆ ਕੇ ਮੰਨਤ ਮੰਗ ਕੇ ਜਾਂਦਾ ਹੈ। ਜਦੋਂ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਉਹ ਆਪਣੇ ਬੱਚੇ ਨੂੰ ਲੰਗੂਰ ਬਣਾਕੇ ਲੈਕੇ ਆਉਂਦਾ ਹੈ ਤੇ ਮੰਦਰ ਵਿੱਚ ਨਤਮਸਤਕ ਹੁੰਦੇ ਹਨ।

ਮਿਥਿਹਾਸ : ਇਸ ਮੇਲੇ ਵਿੱਚ ਨਵਜੰਮੇ ਬੱਚੇ ਤੋਂ ਲੈ ਕੇ ਨੌਜਵਾਨ ਤੱਕ ਹਰ ਕੋਈ ਲੰਗੂਰ ਬਣ ਕੇ ਦੱਸ ਦਿਨ ਬ੍ਰਹਮਚਾਰੀ ਜੀਵਨ ਬਤੀਤ ਕਰਦਾ ਹੈ। ਇਹ ਦੱਸ ਦਿਨਾਂ ਦਾ ਵਰਤ ਦੁਸਹਿਰੇ ਵਾਲੇ ਦਿਨ ਸਮਾਪਤ ਹੁੰਦਾ ਹੈ। ਇਹ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਵੱਡਾ ਹਨੂੰਮਾਨ ਮੰਦਿਰ ਵਿੱਚ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿੱਚ ਸਥਾਪਿਤ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਇੱਥੇ ਆਪਣੇ ਆਪ ਪ੍ਰਗਟ ਹੋਈ ਸੀ। ਇਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਸ਼੍ਰੀ ਰਾਮ ਨੇ ਇੱਕ ਧੋਬੀ ਦੇ ਵਿਅੰਗ 'ਤੇ ਸੀਤਾ ਮਾਤਾ ਨੂੰ ਬਨਵਾਸ ਲਈ ਭੇਜਿਆ ਸੀ। ਇਸ ਲਈ ਉਸ ਸਮੇਂ ਉਨ੍ਹਾਂ ਨੇ ਮਹਾਂਰਿਸ਼ੀ ਵਾਲਮੀਕਿ ਦੇ ਆਸ਼ਰਮ ਵਿੱਚ ਸ਼ਰਨ ਲਈ ਅਤੇ ਉੱਥੇ ਆਪਣੇ ਦੋ ਪੁੱਤਰਾਂ ਲਵ ਅਤੇ ਕੁਸ਼ ਨੂੰ ਜਨਮ ਦਿੱਤਾ।
ਇਸ ਦੌਰਾਨ ਸ਼੍ਰੀ ਰਾਮ ਨੇ ਅਸ਼ਵਮੇਧ ਯੱਗ ਕੀਤਾ ਅਤੇ ਸੰਸਾਰ ਨੂੰ ਜਿੱਤਣ ਲਈ ਆਪਣਾ ਘੋੜਾ ਛੱਡ ਦਿੱਤਾ। ਲਵ ਅਤੇ ਕੁਸ਼ ਨੇ ਉਸੇ ਸਥਾਨ 'ਤੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਇੱਕ ਬੋਹੜ ਦੇ ਦਰੱਖਤ ਨਾਲ ਬੰਨ੍ਹ ਦਿੱਤਾ। ਇਸ 'ਤੇ ਜਦੋਂ ਸ਼੍ਰੀ ਹਨੂੰਮਾਨ ਘੋੜੇ ਨੂੰ ਲਵ ਅਤੇ ਕੁਸ਼ ਤੋਂ ਛੁਡਾਉਣ ਆਏ ਤਾਂ ਲਵ ਅਤੇ ਕੁਸ਼ ਦੋਹਾਂ ਨੇ ਉਨ੍ਹਾਂ ਨੂੰ ਵੀ ਫੜ ਲਿਆ ਅਤੇ ਹਨੂੰਮਾਨ ਜੀ ਨੂੰ ਉਸੇ ਥਾਂ 'ਤੇ ਬਿਠਾ ਦਿੱਤਾ। ਇਸ ਤੋਂ ਬਾਅਦ ਇੱਥੇ ਖੁਦ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਪ੍ਰਗਟ ਹੋਈ।

More News

NRI Post
..
NRI Post
..
NRI Post
..