ਸ਼੍ਰੀਨਗਰ ਦੇ ਤੁਲਖਣ ਬਿਜਬੇਹਰਾ ਵਿੱਚ ਨਸ਼ਿਆਂ ਦੀ ਭਾਰੀ ਖੇਪ ਬਰਾਮਦ

by vikramsehajpal

ਸ਼੍ਰੀਨਗਰ (ਆਫਤਾਬ ਅਹਿਮਦ )- ਸ਼੍ਰੀਨਗਰ ਦੇ ਪਿੰਡ ਤੁਲਖਨ ਬਿਜਬੇਹਾਰਾ ਵਿੱਚ ਅਨੰਤਨਾਗ ਪੁਲਿਸ ਵਲੋਂ ਬੀਤੀ 7 ਅਪ੍ਰੈਲ ਨੂੰ ਇੱਕ ਅੰਡਰ ਗ੍ਰਾਉੰਡ ਲੁਕਣ ਵਾਲੀ ਥਾਂ ਤੋਂ ਨਸ਼ਿਆਂ ਦੀ ਖੇਪ ਬਰਾਮਦ ਕਰਨ ਤੋਂ ਬਾਅਦ, ਇਕ ਵਾਰ ਫੇਰ ਪੁਲਿਸ ਵਲੋਂ ਪਿੰਡ ਵਿੱਚ ਇੱਕ ਭੂਮੀਗਤ ਥਾਂ ਤੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ।

ਖਾਸ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਨੇ ਤੁਲਖਾਨ ਕਰਾਸਿੰਗ ਵਿਖੇ ਇਕ ਨਾਕਾ ਸਥਾਪਤ ਕੀਤਾ ਅਤੇ ਇਕ ਵਿਅਕਤੀ ਫਾਰੂਕ ਅਹਿਮਦ ਬਾਠ ਵਾਸੀ ਮਰਹਮਾ ਨੂੰ ਕਾਬੂ ਕਰ ਉਸ ਦੇ ਕਬਜ਼ੇ ਵਿਚੋਂ 10 ਬੋਤਲਾਂ ਕੋਡੀਨ ਬਰਾਮਦ ਕੀਤੀ। ਆਰੋਪੀ ਫਾਰੂਕ ਅਹਿਮਦ ਨੇ ਪੁੱਛਗਿੱਛ ਦੌਰਾਨ ਤੁਲਖਣ ਪਿੰਡ ਦੇ ਇਕ ਡੀਲਰ ਮੁਹੰਮਦ ਅਸ਼ਰਫ ਖਾਨ ਦਾ ਨਾਮ ਜ਼ਾਹਰ ਕੀਤਾ, ਜਿਸ ਕੋਲੋਂ ਉਹ ਨਸ਼ੇ ਖਰੀਦ ਰਿਹਾ ਹੈ। ਇਸ ਤੋਂ ਬਾਅਦ ਕਾਰਜਕਾਰੀ ਮੈਜਿਸਟਰੇਟ ਦੇ ਨਾਲ ਬਿਜਬੇਹੜਾ ਦੀ ਇਕ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਈ। ਦੋਸ਼ੀ ਦੇ ਘਰ ਅਤੇ ਵਿਹੜੇ ਤੋਂ ਜੇਸੀਬੀ ਮਸ਼ੀਨ ਨਾਲ ਖੁਦਾਈ ਕਰਨ ਤੋਂ ਬਾਅਦ 34.7 ਕਿਲੋ ਚਰਸ ਪਾਊਡਰ, ਨਸ਼ੀਲੀ ਦਵਾਈ ਕੋਡੀਨ ਦੀਆਂ 80 ਬੋਤਲਾਂ ਅਤੇ ਸਪੈਸਮੋ-ਪ੍ਰੌਕਸੀਵੋਨ ਦੇ 4500 ਕੈਪਸੂਲ ਬਰਾਮਦ ਕੀਤੇ। ਅਨੰਤਨਾਗ ਵਿੱਚ ਪੁਲਿਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇਸ ਦਰਜ ਕਰ ਲਿਆ ਹੈ।