ਨਾਈਜੀਰੀਆ ‘ਚ ਲੱਸਾ ਬੁਖਾਰ ਦਾ ਕਹਿਰ, ਹੁਣ ਤਕ 86 ਮਰੀਜ਼ਾਂ ਦੀ ਮੌਤ

by jaskamal

ਨਿਊਜ਼ ਡੈਸਕ : ਨਾਈਜੀਰੀਆ 'ਚ ਲੱਸਾ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ 86 ਤੱਕ ਪਹੁੰਚ ਗਈ ਹੈ ਤੇ ਸਰਕਾਰ ਇਸ ਲਾਗ ਨੂੰ ਰੋਕਣ ਲਈ ਸਾਵਧਾਨੀ ਦੇ ਉਪਾਅ ਕਰ ਰਹੀ ਹੈ। ਨਾਈਜੀਰੀਆ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (NCDC) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਮਾਰੀ ਨਿਯੰਤਰਣ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ 14 ਤੋਂ 21 ਫਰਵਰੀ ਤੱਕ ਦੇਸ਼ 'ਚ ਇਸ ਨਵੇਂ ਸੰਕਰਮਣ ਦੇ 91 ਮਰੀਜ਼ ਪਾਏ ਗਏ, ਜਿਨ੍ਹਾਂ 'ਚੋਂ 21 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 

ਐੱਨਸੀਡੀਸੀ  ਨੇ ਕਿਹਾ ਕਿ ਬੁਖਾਰ, ਥਕਾਵਟ, ਕਮਜ਼ੋਰੀ ਤੇ ਸਿਰ ਦਰਦ ਇਸ ਵਾਇਰਸ ਦੇ ਹਲਕੇ ਲੱਛਣ ਹਨ। ਸਿਹਤ ਟੀਮਾਂ ਦੇ ਸਹਿਯੋਗ ਨਾਲ ਲੱਸਾ ਬੁਖਾਰ ਨਾਲ ਪੀੜਤ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਐੱਨ.ਸੀ.ਡੀ.ਸੀ. ਨੇ 26 ਜਨਵਰੀ ਨੂੰ ਕਿਹਾ ਕਿ ਉਸਨੇ ਦੇਸ਼ ਵਿੱਚ ਪ੍ਰਕੋਪ ਨੂੰ ਰੋਕਣ ਲਈ ਬਹੁ-ਖੇਤਰੀ ਅਤੇ ਬਹੁ-ਅਨੁਸ਼ਾਸਨੀ ਤਰੀਕੇ ਨਾਲ ਰਾਸ਼ਟਰੀ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੀ ਸਥਾਪਨਾ ਕੀਤੀ ਹੈ।