Sidhu Moosewala ਨੇ ਮਰਨ ਮਗਰੋਂ ਵੀ ਇਹ ਵੱਡਾ ਖਿਤਾਬ ਕੀਤਾ ਆਪਣੇ ਨਾਂ |Nri Post

by jaskamal

ਨਊਜ਼ ਡੈਸਕ : Sidhu Moosewala ਸਿਰਫ਼ ਪੰਜਾਬ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਮਸ਼ਹੂਰ ਸੀ। ਗੁਆਂਢੀ ਦੇਸ਼ Pakistan 'ਚ ਵੀ ਉਸ ਦੀ ਵੱਡੀ ਫੈਨ ਫਾਲੋਇੰਗ ਸੀ। ਉਸ ਦੇ ਗਾਣਿਆਂ ਕਰਕੇ ਉਹ ਉਥੇ ਦੇ ਲੋਕਾਂ ਦੇ ਦਿਲਾਂ 'ਚ ਵੱਸਿਆ ਹੋਇਆ ਹੈ। Pakistan 'ਚ ਮਰਹੂਮ ਗਾਇਕ ਨੂੰ ਸਨਮਾਨ ਦਿੱਤਾ ਜਾਏਗਾ।

"ਪੰਜਾਬੀ" ਨੂੰ ਉੱਚਾ ਚੁੱਕਣ ਲਈ Sidhu Moosewala ਨੂੰ Pakistan ਵੱਲੋਂ ਮਰਨ ਉਪਰੰਤ ‘ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ’ ਨਾਲ ਨਿਵਾਜ਼ਿਆ ਗਿਆ ਹੈ। Amrita Pritam ਤੋਂ ਬਾਅਦ Sidhu Moosewala ਨੂੰ ਇਹ ਐਵਾਰਡ ਮਿਲਣ ਜਾ ਰਿਹਾ ਹੈ। ਪਾਕਿਸਤਾਨੀ ਲੇਖਕ ਇਲਿਆਸ ਘੁੰਮਣ ਨੇ ਟਵਿੱਟਰ ‘ਤੇ ਇਸ ਐਲਾਨ ਦਾ ਇਕ ਪੋਸਟਰ ਸਾਂਝਾ ਕੀਤਾ। ਉਨ੍ਹਾਂ ਲਿਖਿਆ “ਸਿੱਧੂ ਮੂਸੇਵਾਲਾ, ਇਕ ਸ਼ਹੀਦ ਗਾਇਕ, ਜੋ ਸਾਡੀ ਰੂਹ ਦੇ ਸਮੂਹਿਕ ਦੁੱਖਾਂ ਬਾਰੇ ਗਾਉਂਦਾ ਸੀ। ਵਿਛੜੀ ਰੂਹ ਨੂੰ ਪਾਕਿਸਤਾਨ 'ਚ ਬਹੁਤ ਸਤਿਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਉਸਨੂੰ ਇਕ ਚੋਟੀ ਦੇ ਮੈਡਲ ਨਾਲ ਨਾਮਜ਼ਦ ਕੀਤਾ ਗਿਆ ਹੈ।”