ਬ੍ਰਿਟਿਸ਼ ਪਾਰਲੀਮੈਂਟ ਦੇ ਨੇਤਾ ਨੇ ਸਿੱਖਾਂ ਨੂੰ ਬੰਦੀ ਛੋੜ ਦੀਆਂ ਦਿੱਤੀਆਂ ਵਧਾਈਆਂ

by simranofficial

ਬ੍ਰਿਟਿਸ਼ (ਐਨ .ਆਰ .ਆਈ ਮੀਡਿਆ):ਬੰਦੀ ਛੋੜ ਦਿਵਸ ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ।ਸਿੱਖ ਜਗਤ ਵਿੱਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ।ਬ੍ਰਿਟਿਸ਼ ਪਾਰਲੀਮੈਂਟ ਅੰਦਰ ਵਿਰੋਧ ਧਿਰ ਦੇ ਨੇਤਾ ਕੀਰ ਸਟਾਰਰ ਐਮ.ਪੀ ਨੇ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਹਨ। ਉਹਨਾਂ ਨੇ ਜਾਰੀ ਕੀਤੇ ਅਪਣੇ ਲੈਟਰ ਹੈ਼ਡ 'ਤੇ ਲਿਖਿਆ ਕਿ ਸਾਰੇ ਯੂਕੇ ਅਤੇ ਪੂਰੇ ਦੇਸ਼ ਵਿਚ ਤੁਹਾਡੇ ਵੱਲੋਂ ਇਕੱਠੇ ਹੋ ਕੇ ਬੰਦੀ ਛੋੜ ਅਤੇ ਦੀਵਾਲੀ ਦਿਵਸ ਮਨਾਉਣ ਲਈ ਸ਼ੁੱਭ ਕਾਮਨਾਵਾਂ ਭੇਜਣਾ ਚਾਹੁੰਦਾ ਹਾਂ।