PM ਕਿਸਾਨ ਯੋਜਨਾ ‘ਚ ਕੀਤੇ 2 ਵੱਡੇ ਬਦਲਾਅ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਂਦਰ ਸਰਕਾਰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਟਰਾਂਸਫਰ ਕਰਦੀ ਹੈ। ਨਵੇਂ ਸਾਲ 'ਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਸਰਕਾਰ ਨੇ ਕਿਸਾਨਾਂ ਦੇ ਖਾਤੇ ਵਿੱਚ 10ਵੀਂ ਕਿਸ਼ਤ ਦੇ 2000 ਰੁਪਏ ਟਰਾਂਸਫਰ ਕਰ ਦਿੱਤੇ ਹਨ। ਬਹੁਤ ਜਲਦ ਸਰਕਾਰ ਕਿਸਾਨਾਂ ਨੂੰ 11ਵੀਂ ਕਿਸ਼ਤ ਦਾ ਤੋਹਫਾ ਦੇਣ ਜਾ ਰਹੀ ਹੈ, ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਅਗਲੀ ਕਿਸ਼ਤ ਆਉਣ ਤੋਂ ਪਹਿਲਾਂ ਇਸ ਸਕੀਮ ਵਿੱਚ 2 ਵੱਡੇ ਬਦਲਾਅ ਕੀਤੇ ਹਨ। ਕੁਝ ਦਿਨ ਪਹਿਲਾਂ ਲਾਭਪਾਤਰੀਆਂ ਲਈ ਈ-ਕੇਵਾਈਸੀ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀ ਅਤੇ ਹੁਣ ਸਟੇਟ ਚੈੱਕ ਕਰਨ ਦਾ ਤਰੀਕਾ ਵੀ ਬਦਲ ਗਿਆ ਹੈ।

ਨਹੀਂ ਦੇਖ ਸਕਦੇ ਸਟੇਟਸ
ਪਹਿਲਾਂ PM ਕਿਸਾਨ ਪੋਰਟਲ 'ਤੇ ਜਾ ਕੇ ਕੋਈ ਵੀ ਆਪਣੀ ਕਿਸ਼ਤ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦਾ ਸੀ, ਪਰ ਹੁਣ ਇਸ ਦੇ ਨਿਯਮ ਬਦਲ ਗਏ ਹਨ। ਹੁਣ ਬਦਲਾਅ ਦੇ ਕਾਰਨ ਤੁਸੀਂ ਪੀਐਮ ਕਿਸਾਨ ਪੋਰਟਲ 'ਤੇ ਮੋਬਾਈਲ ਨੰਬਰ ਤੋਂ ਆਪਣਾ ਸਟੇਟਸ ਨਹੀਂ ਦੇਖ ਸਕੋਗੇ। ਹੁਣ ਤੁਸੀਂ ਸਿਰਫ਼ ਆਪਣੇ ਆਧਾਰ ਨੰਬਰ ਜਾਂ ਬੈਂਕ ਖਾਤਾ ਨੰਬਰ ਤੋਂ ਹੀ ਸਟੇਟਸ ਜਾਣ ਸਕੋਗੇ।

ਈ-ਕੇਵਾਈਸੀ ਤੋਂ ਬਿਨਾਂ ਪੈਸਾ ਨਹੀਂ ਮਿਲੇਗਾ
PM ਕਿਸਾਨ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਨੂੰ ਈ-ਕੇਵਾਈਸੀ ਪੂਰਾ ਕਰਨ ਤੋਂ ਬਾਅਦ ਹੀ 11ਵੀਂ ਕਿਸ਼ਤ ਮਿਲੇਗੀ। ਸਰਕਾਰ ਨੇ ਇਸ ਸਕੀਮ ਵਿੱਚ ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਲਾਜ਼ਮੀ ਕਰ ਦਿੱਤਾ ਹੈ। ਦੂਜੇ ਸ਼ਬਦਾਂ ਵਿਚ, ਜੇਕਰ ਤੁਸੀਂ ਈ-ਕੇਵਾਈਸੀ ਨਹੀਂ ਕਰਦੇ ਤਾਂ ਤੁਹਾਡੀ 11ਵੀਂ ਕਿਸ਼ਤ ਫਸ ਸਕਦੀ ਹੈ।