ਬੁੱਲ੍ਹਾਂ ਦੇ ਕਾਲੇਪਣ ਨੂੰ ਕਿਵੇਂ ਕਰੀਏ ਦੂਰ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਈ ਮਹਿਲਾਵਾਂ ਬੁੱਲਾਂ ਦੀ ਸੁੰਦਰਤਾ ਨੂੰ ਕਾਇਮ ਰੱਖਣ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋ ਕਰਦੀਆਂ ਹਨ ਜੋ ਕਿ ਬੇੱਹਦ ਖਤਰਨਾਕ ਹੁੰਦੇ ਹਨ। ਜਿਹੜੀਆਂ ਕੁੜੀਆਂ ਸਿਗਰਟਾਂ ਪੈਂਦੀਆਂ ਹਨ ਉਨ੍ਹਾਂ ਦੇ ਬੁੱਲ੍ਹ ਕਾਲੇ ਹੋ ਜਾਂਦੇ ਹਨ।

ਸ਼ਹਿਦ ਨਾਲ ਹਟਾਓ ਡੈੱਡ ਸਕਿਨ: ਤੁਸੀ ਆਪਣੇ ਬੁੱਲ੍ਹਾਂ ਦੀ ਡੈੱਡ ਸਕਿਨ ਨੂੰ ਹਟਾਉਣ ਲਈ ਇਕ ਚਮਚ ਸ਼ਹਿਦ ਨੂੰ ਆਪਮੇ ਬੁੱਲ੍ਹਾਂ ਉੱਤੇ ਲਗਾਓ ਅਤੇ ਹਲਕੀ ਹਲਕੀ ਮਸਾਜ਼ ਕਰੋ। ਉਸ ਤੋਂ ਬਾਅਦ ਪਾਣੀ ਨਾ ਧੋਅ ਲਵੋ। ਬੁੱਲ੍ਹਾਂ ਉਤੇ ਬਦਾਮਾਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਲਗਾ ਸਕਦੇ ਹੋ।

ਨਿੰਬੂ, ਆਲੂ ਅਤੇ ਚੁਕੰਦਰ ਤੋਂ ਬਣਾਓ ਲਿਪ ਬਾਮ: ਡ੍ਰਾਈਨੈੱਸ ਅਤੇ ਕਾਲੇਪਣ ਨੂੰ ਦੂਰ ਕਰਨ ਲਈ ਬੁੱਲ ਨਰਮ ਅਤੇ ਗੁਲਾਬੀ ਨਜ਼ਰ ਆਉਣਗੇ। ਇੱਕ ਕੌਲੀ ਵਿੱਚ 1-1 ਚੱਮਚ ਆਲੂ ਅਤੇ ਚੁਕੰਦਰ ਦਾ ਰਸ ਮਿਲਾਓ। ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾਕੇ ਬੁੱਲ੍ਹਾਂ ਦੀ ਮਸਾਜ ਕਰਦੇ ਹੋਏ ਲਗਾਓ। ਤੁਸੀਂ ਆਪਣੇ ਬੁੱਲ੍ਹਾਂ ਦੀ ਸੁੰਦਰਤਾ ਵਧਾਉਣ ਲਈ ਡਾਕਟਰ ਤੋਂ ਟਰੀਟਮੈਂਟ ਵੀ ਲੈ ਸਕਦੇ ਹੋ।