2 ਬੱਚਿਆਂ ਨੂੰ ਛੱਡ ਔਰਤ ਪੁੱਜੀ ਪ੍ਰੇਮੀ ਘਰ,ਫਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਭਾਰਗੋ ਕੈਂਪ ਕੋਲ ਪੈਂਦੇ ਤੇਜ ਮੋਹਨ ਮਗਰ 'ਚ ਇਕ ਔਰਤ ਵਲੋਂ ਆਪਣੇ 2 ਬੱਚਿਆਂ ਨੂੰ ਛੱਡ ਕੇ ਪ੍ਰੇਮੀ ਦੇ ਘਰ ਪਹੁੰਚ ਕੇ ਹਾਈਵੋਲਤੇਜ ਹੰਗਾਮਾ ਕੀਤਾ ਗਿਆ। ਔਰਤ ਨੇ ਪ੍ਰੇਮੀ ਘਰ ਪਹੁੰਚ ਕੇ ਉਸ ਨੂੰ ਵਿਆਹ ਕਰਨ ਦੀ ਗੱਲ ਕਹਿ। ਜਿਸ ਤੋਂ ਬਾਅਦ ਮੁੰਡੇ ਦੇ ਪਰਿਵਾਰਿਕ ਮੈਬਰਾਂ ਨੇ ਉਸ ਨਾਲ ਕੁੱਟਮਾਰ ਕੀਤੀ। ਔਰਤ ਨੇ ਦੱਸਿਆ ਕਿ ਉਹ ਤੇ ਉਕਤ ਨੌਜਵਾਨ ਇਕ ਫੈਕਟਰੀ 'ਚ ਕੰਮ ਕਰਦੇ ਸੀ। ਇਥੇ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਔਰਤ ਨੇ ਕਿਹਾ ਨੌਜਵਾਨ ਉਸ ਨੂੰ ਧਮਕੀਆਂ ਦਿੰਦਾ ਸੀ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਹੈ ਤੇ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ।

ਔਰਤ ਨੇ ਕਿਹਾ ਉਹ ਉਕਤ ਨੌਜਵਾਨ ਲਈ ਆਪਣੇ 2 ਬੱਚਿਆਂ ਨੂੰ ਛੱਡ ਕੇ ਇਸ ਨਾਲ ਕਿਰਾਏ ਦੇ ਮਕਾਨ 'ਚ ਰਹਿੰਦੀ ਸੀ ਜਦੋ ਕੁਝ ਸਮਾਂ ਬੀਤ ਗਿਆ ਤਾਂ ਨੌਜਵਾਨ ਵਿਆਹ ਦੀ ਗੱਲ ਨੂੰ ਟਾਲਣ ਲੱਗ ਗਿਆ। ਨੌਜਵਾਨ ਨੇ ਵਿਆਹ ਦੇ ਬਹਾਨੇ ਉਸ ਨਾਲ ਕਈ ਵਾਰ ਸਰੀਰ ਸਬੰਧ ਵੀ ਬਣਾਨੇ ਹਨ ਪਰ ਉਸ ਉਸ ਨਾਲ ਹੁਣ ਵਿਆਹ ਨਹੀਂ ਕਰਵਾ ਰਿਹਾ ਹੈ। ਇਸ ਬਾਰੇ ਉਸ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਾਵੀ ਸੀ। ਔਰਤ ਨੇ ਮੁੰਡੇ ਪਰਿਵਾਰਿਕ ਮੈਬਰਾਂ ਤੇ ਦੋਸ਼ ਲਗਾਉਂਦੇ ਕਿਹਾ ਕਿ ਥਾਣੇ ਵਿੱਚ ਮੁੰਡੇ ਦੇ ਪਰਿਵਾਰਿਕ ਮੈਬਰਾਂ ਨੇ ਵਿਆਹ ਕਰਵਾਉਣ ਦੀ ਗੱਲ ਕਹਿ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ ਪਰ ਜਦੋ ਉਸ ਨੇ ਨੌਜਵਾਨ ਦੇ ਪਰਿਵਾਰ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਮੁੰਡੇ ਨੂੰ ਬੇਦਖ਼ਲ ਕਰ ਦਿੱਤਾ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।