ਬੇਰੁਤ ਧਮਾਕੇ ਤੋਂ ਬਾਅਦ ਲੇਬਨਾਨ ਸਰਕਾਰ ਨੇ ਦਿੱਤਾ ਅਸਤੀਫ਼ਾ

by mediateam

ਬੇਰੁਤ (ਐਨ.ਆਰ.ਆਈ. ਮੀਡਿਆ) : ਲੇਬਨਾਨ ਦੀ ਰਾਜਧਾਨੀ ਬੇਰੁਤ 'ਚ ਹੋਏ ਧਮਾਕੇ 'ਚ 160 ਲੋਕਾਂ ਦੀ ਮੌਤ ਤੋਂ ਬਾਅਦ ਲੇਬਨਾਨ ਦੀ ਸਰਕਾਰ ਵਲੋਂ ਅਸਤੀਫ਼ਾ ਦੇ ਦਿਤਾ ਗਿਆ ਹੈ। ਇਸ ਦੀ ਪੁਸ਼ਟੀ ਸਿਹਤ ਮੰਤਰੀ ਹਾਮਦ ਹਸਨ ਨੇ ਕੀਤੀ ਹੈ। ਦੱਸ ਦਈਏ ਕਿ ਇਸ ਘਟਨਾ ਨੂੰ ਲੈ ਕੇ ਪੂਰੇ ਲੇਬਨਾਨ 'ਚ ਇੰਨਾ ਜ਼ਿਆਦਾ ਗੁੱਸਾ ਹੈ ਕਿ ਸਰਕਾਰ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ।

ਲੇਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਸੋਮਵਾਰ ਸ਼ਾਮ ਰਾਸ਼ਟਰੀ ਟੈਲੀਵੀਜ਼ਨ 'ਤੇ ਰਾਸ਼ਟਰ ਦੇ ਨਾਂ ਆਪਣੇ ਸੰਦੇਸ਼ ਵਿਚ ਖੁਦ ਇਸ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਉਸ ਤ੍ਰਾਸਦੀ ਲਈ ਜ਼ਿੰਮੇਵਾਰ ਲੋਕਾਂ ਦੀ ਜਵਾਬਦੇਹੀ ਤੈਅ ਕਰਨ ਅਤੇ ਅਸਲੀ ਬਦਲਾਅ ਦੀ ਲੋਕਾਂ ਦੀ ਇੱਛਾ ਦਾ ਅਸੀਂ ਲੋਕਾਂ ਪਾਲਣ ਕਰ ਰਹੇ ਹਾਂ।


More News

NRI Post
..
NRI Post
..
NRI Post
..