ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੰਗਰੀ ਦੇ ਭੌਤਿਕ ਵਿਗਿਆਨੀ ਡਾ. ਹਿਰਦੇਸ਼ ਵੱਲੋਂ “ਐਕਸ-ਰੇ ਅਤੇ ਨਿਊਟ੍ਰੌਨ ਡਿਫ੍ਰੈਕਸ਼ਨ ਤਕਨੀਕਾਂ” ’ਤੇ ਭਾਸ਼ਣ

by nripost

ਅੰਮ੍ਰਿਤਸਰ (ਨੇਹਾ )- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਅਤਿ-ਆਧੁਨਿਕ ਊਰਜਾ ਪਰਿਵਰਤਨ ਅਤੇ ਸਟੋਰੇਜ ਉਪਕਰਣਾਂ ਦੇ ਵਿਕਾਸ ਲਈ “ਐਕਸ-ਰੇ ਅਤੇ ਨਿਊਟ੍ਰੌਨ ਡਿਫ੍ਰੈਕਸ਼ਨ ਤਕਨੀਕਾਂ” ਵਿਸ਼ੇ ’ਤੇ ਇੱਕ ਮਾਹਰ ਭਾਸ਼ਣ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਬੁਡਾਪੇਸਟ, ਹੰਗਰੀ ਤੋਂ ਸਾਇੰਟਿਫਿਕ ਫੈਲੋ-ਭੌਤਿਕ ਵਿਗਿਆਨੀ ਡਾ. ਹਿਰਦੇਸ਼ ਨੇ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦਾ ਦੌਰਾ ਕੀਤਾ ਅਤੇ ਇਹ ਭਾਸ਼ਣ ਪੇਸ਼ ਕੀਤਾ।

ਡਾ. ਹਿਰਦੇਸ਼, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ, ਨੇ 2021 ਵਿੱਚ ਇੱਥੋਂ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਵਰਤਮਾਨ ਵਿੱਚ ਉਹ ਬੁਡਾਪੇਸਟ, ਹੰਗਰੀ ਦੇ ਸੈਂਟਰ ਫਾਰ ਐਨਰਜੀ ਰਿਸਰਚ ਦੇ ਨਿਊਟ੍ਰੌਨ ਸਪੈਕਟ੍ਰੋਸਕੋਪੀ ਵਿਭਾਗ ਵਿੱਚ ਸਾਇੰਟਿਫਿਕ ਫੈਲੋ-ਭੌਤਿਕ ਵਿਗਿਆਨੀ ਵਜੋਂ ਕਾਰਜਸ਼ੀਲ ਹਨ। ਉਹ ਮਟੀਰੀਅਲ ਸਾਇੰਸ, ਫੋਟੋਲੂਮਿਨਸੈਂਟ ਮਟੀਰੀਅਲ, ਊਰਜਾ ਸਟੋਰੇਜ ਮਟੀਰੀਅਲ, ਗਲਾਸ ਅਤੇ ਨਿਊਕਲੀਅਰ ਉਪਕਰਣਾਂ ਲਈ ਸਾਫਟਵੇਅਰ ਵਿਕਾਸ ਵਰਗੇ ਅਗਾਂਹਵਧੂ ਖੋਜ ਖੇਤਰਾਂ ਵਿੱਚ ਸਰਗਰਮੀ ਨਾਲ ਜੁਟੇ ਹੋਏ ਹਨ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਐਕਸ-ਰੇ ਅਤੇ ਨਿਊਟ੍ਰੌਨ ਡਿਫ੍ਰੈਕਸ਼ਨ ਤਕਨੀਕਾਂ ਦੇ ਮੁੱਢਲੇ ਸਿਧਾਂਤਾਂ ਅਤੇ ਅਗਾਂਹਵਧੂ ਉਪਯੋਗਾਂ ’ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਦੱਸਿਆ ਕਿ ਇਹ ਸ਼ਕਤੀਸ਼ਾਲੀ ਸਾਧਨ ਪਰਮਾਣੂ ਸੰਗਠਨ, ਕ੍ਰਿਸਟਲ ਢਾਂਚਿਆਂ ਅਤੇ ਚੁੰਬਕੀ ਕ੍ਰਮ ਨੂੰ ਸਮਝਣ ਵਿੱਚ ਵਿਲੱਖਣ ਜਾਣਕਾਰੀ ਪ੍ਰਦਾਨ ਕਰਦੇ ਹਨ, ਜੋ ਸਮਾਜਿਕ ਲਾਭ ਲਈ ਅਗਾਂਹਵਧੂ ਸਾਫ਼ ਊਰਜਾ ਸਮੱਗਰੀਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀਆਂ ਨੇ ਇਸ ਭਾਸ਼ਣ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਹ ਸਮਾਗਮ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਇਆ, ਕਿਉਂਕਿ ਉਨ੍ਹਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਉਪਲਬਧ ਅਤਿ-ਆਧੁਨਿਕ ਵਿਸ਼ਲੇਸ਼ਣ ਸੁਵਿਧਾਵਾਂ, ਖੋਜ ਦੀ ਪਹੁੰਚ ਵਧਾਉਣ ਅਤੇ ਵਿਸ਼ਵ ਭਰ ਵਿੱਚ ਅਕਾਦਮਿਕ ਸਹਿਯੋਗ ਸਥਾਪਤ ਕਰਨ ਦੀ ਜਾਣਕਾਰੀ ਮਿਲੀ। ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਅਮਨ ਮਹਾਜਨ ਨੇ ਡਾ. ਹਿਰਦੇਸ਼ ਦਾ ਉਨ੍ਹਾਂ ਦੀ ਮੁਹਾਰਤ ਸਾਂਝੀ ਕਰਨ ਅਤੇ ਅਕਾਦਮਿਕ ਮਾਹੌਲ ਨੂੰ ਆਪਣੀਆਂ ਗਿਆਨ ਭਰਪੂਰ ਦਿਸ਼ਾਵਾਂ ਸਾਂਝੀਆਂ ਕਰਨ ਲਈ ਦਿਲੋਂ ਧੰਨਵਾਦ ਕੀਤਾ।

More News

NRI Post
..
NRI Post
..
NRI Post
..