ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਨੇ ਮਾਰਚ ਕਰਕੇ ਬੁਢਲਾਡਾ ਸ਼ਹਿਰ ਦੇ ਕਾਰੋਬਾਰੀਆਂ ਨੂੰ ਬਜਾਰ-ਕਾਰੋਬਾਰ ਖੋਲਣ ਦਾ ਦਿੱਤਾ ਸੱਦਾ

by vikramsehajpal

ਬੁਢਲਾਡਾ (ਕਰਨ) - ਅੱਜ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਕਾਫਲੇ ਨਾਲ ਸ਼ਹਿਰ ਵਿੱਚ ਮਾਰਚ ਕੀਤਾ ਅਤੇ ਦੁਕਾਨਦਾਰਾਂ-ਕਾਰੋਬਾਰੀਆਂ ਨੂੰ ਬਜਾਰ ਖੋਲੇ ਜਾਣ ਦਾ ਸੱਦਾ ਦਿੱਤਾ।
ਕਿਸਾਨਾਂ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ( ਡਕੌਂਦਾ ) ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ , ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸਵਰਨ ਸਿੰਘ ਬੋੜਾਵਾਲ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਦੇਵ ਸਿੰਘ ਬੋੜਾਵਾਲ ਅਤੇ ਡਕੌਂਦਾ ਦੇ ਆਗੂ ਸਤਪਾਲ ਸਿੰਘ ਬਰੇ ਆਦਿ ਆਗੂਆਂ ਨੇ ਕੀਤੀ ।
ਕਿਸਾਨ ਆਗੂਆਂ ਨੇ ਸਥਾਨਕ ਰਿਲਾਇੰਸ ਪੈਟਰੋਲ ਪੰਪ 'ਤੇ ਕਿਸਾਨਾਂ ਦੇ ਜੁੜੇ ਇਕੱਠ ਵਿੱਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਕਰੌਨਾ ਮਹਾਂਮਾਰੀ ਸਬੰਧੀ ਪੁਖਤਾ ਇੰਤਜਾਮ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਇਸ ਮਹਾਂਮਾਰੀ ਨੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਕਹਿਰ ਮਚਾਇਆ ਹੋਇਆ ਹੈ ਅਤੇ ਦੂਜੀ ਕਰੌਨਾ ਲਹਿਰ ਨੇ ਮੋਦੀ ਸਰਕਾਰ ਦੀ ਪੋਲ ਖੋਲਕੇ ਰੱਖ ਦਿੱਤੀ ਹੈ। ਹਸਪਤਾਲਾਂ ਵਿੱਚ ਇੰਤਜਾਮ ਪੂਰੇ ਨਹੀਂ। ਮੁੱਢਲੀਆਂ ਸਹੂਲਤਾਂ ਬੈੱਡ , ਦਵਾਈਆਂ , ਆਕਸੀਜਨ ਆਦਿ ਵੀ ਉਪਲੱਬਧ ਨਹੀਂ । ਦੂਜੇ ਪਾਸੇ ਜਨਤਾ ਦੇ ਕਾਰੋਬਾਰ ਲੋਕਡਾਊਨ ਲਾ ਕੇ ਜਬਰੀ ਬੰਦ ਕਰਵਾ ਦਿੱਤੇ ਹਨ ਅਤੇ ਲੋਕਾਂ ਨੂੰ ਘਰਾਂ ਵਿੱਚ ਤਾੜ ਦਿੱਤਾ ਹੈ।ਮਹਿੰਗਾਈ ਵਿੱਚ ਚੌਖਾ ਵਾਧਾ ਹੋਇਆ ਹੈ। ਕਾਰੋਬਾਰ ਠੱਪ ਹੋ ਗਏ ਹਨ। ਜਨਤਾ ਕੲੀ ਪੁੜਾਂ ਵਿੱਚ ਪਿਸ ਰਹੀ ਹੈ।
ਆਗੂਆਂ ਨੇ ਕਿਹਾ ਕਿ ਬਜਾਰ - ਕਾਰੋਬਾਰ ਬੰਦ ਕਰਨੇ ਕੋਈ ਹੱਲ ਨਹੀਂ। ਸਰਕਾਰ ਨੇ ਖੁਦ ਹੱਥ ਖੜੇ ਕੀਤੇ ਹੋਏ ਹਨ। ਜਨਤਾ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਰੇ ਕਾਰੋਬਾਰੀ ਆਪਣੀ ਅਤੇ ਗਾਹਕ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਆਪੋ-ਆਪਣੇ ਕੰਮਕਾਰ ਕਰਨ ਅਤੇ ਸਰਕਾਰਾਂ ਦੇ ਜਬਰ ਅਤੇ ਧੱਕੇਸ਼ਾਹੀ ਦਾ ਜਥੇਬੰਦਕ ਏਕੇ ਨਾਲ ਸਾਹਮਣਾ ਕਰਨ।
ਅੱਜ ਇਹ ਮਾਰਚ ਕਿਸਾਨਾਂ ਨੇ ਆਈ.ਟੀ.ਆਈ. ਚੌਕ ਤੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੱਤ ਤੱਕ ਕੀਤਾ ਗਿਆ। ਕਿਸਾਨਾਂ ਨੇ ਇਹ ਮਾਰਚ ਨੇ ਸ਼ਹਿਰ ਦੇ ਸਾਰੇ ਮੁੱਖ ਬਜਾਰਾਂ ਵਿੱਚ ਕੀਤਾ ਅਤੇ ਮੋਦੀ - ਕੈਪਟਨ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜੀ ਕੀਤੀ।
ਅੱਜ ਦੇ ਧਰਨੇ ਨੂੰ ਰੇੜੀ ਫੜੀ ਅਤੇ ਛਾਬਾ ਯੂਨੀਅਨ ( ਏਟਕ ) ਦੇ ਪ੍ਰਧਾਨ ਚਿਮਨ ਲਾਲ ਕਾਕਾ , ਕਾ. ਜਸਵੰਤ ਸਿੰਘ ਬੀਰੋਕੇ , ਕਾ. ਭੁਪਿੰਦਰ ਸਿੰਘ ਗੁਰਨੇ ਕਲਾਂ , ਕਾ.ਵੇਦ ਪਰਕਾਸ਼ , ਨੰਬਰਦਾਰ ਜਰਨੈਲ ਸਿੰਘ ਗੁਰਨੇ ਕਲਾਂ , ਤੇਜ ਰਾਮ ਅਹਿਮਦਪੁਰ , ਕਮਲਦੀਪ ਸਿੰਘ ਸਤੀਕੇ , ਹਰੀ ਸਿੰਘ ਬਰੇ , ਹਰਮੀਤ ਸਿੰਘ ਬੋੜਾਵਾਲ , ਅਮਰੀਕ ਸਿੰਘ ਮੰਦਰਾਂ , ਭੂਰਾ ਸਿੰਘ ਅਹਿਮਦਪੁਰ , ਆਦਿ ਨੇ ਵੀ ਸੰਬੋਧਨ ਕੀਤਾ

More News

NRI Post
..
NRI Post
..
NRI Post
..