by jagjeetkaur
ਮਸ਼ਹੂਰ ਗ਼ਜ਼ਲ ਗਾਇਕ ਪੰਕਜ ਉਧਾਸ ਦਾ ਸੋਮਵਾਰ ਨੂੰ ਮੁੰਬਈ 'ਚ 72 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਧਾਸ ਦੇ ਪਰਿਵਾਰ ਵਾਲਿਆਂ ਨੇ ਟਵੀਟ ਕਰਕੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਇੱਕ ਬਿਆਨ ਵਿੱਚ, ਉਨ੍ਹਾਂ ਨੇ ਕਿਹਾ, "ਬਹੁਤ ਭਾਰੀ ਹਿਰਦੇ ਨਾਲ, ਅਸੀਂ ਤੁਹਾਨੂੰ ਲੰਬੀ ਬਿਮਾਰੀ ਕਾਰਨ 26 ਫਰਵਰੀ, 2024 ਨੂੰ ਪਦਮਸ਼੍ਰੀ ਪੰਕਜ ਉਧਾਸ ਦੇ ਦੁਖਦਾਈ ਦੇਹਾਂਤ ਬਾਰੇ ਸੂਚਿਤ ਕਰਦੇ ਹੋਏ ਦੁਖੀ ਹਾਂ।" ਇਸ ਖਬਰ ਨੇ ਕਈ ਲੋਕਾਂ ਨੂੰ ਝਟਕਾ ਦਿੱਤਾ ਹੈ।
ਗਾਇਕ ਸੋਨੂੰ ਨਿਗਮ ਉਨ੍ਹਾਂ ਦੀ ਮੌਤ 'ਤੇ ਪ੍ਰਤੀਕਿਰਿਆ ਦੇਣ ਵਾਲੇ ਸਭ ਤੋਂ ਪਹਿਲਾਂ ਸਨ। ਸੋਨੂੰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ, ''ਮੇਰੇ ਬਚਪਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਅੱਜ ਗੁਆਚ ਗਿਆ ਹੈ। ਸ਼੍ਰੀ ਪੰਕਜ ਉਧਾਸ ਜੀ, ਮੈਂ ਤੁਹਾਨੂੰ ਹਮੇਸ਼ਾ ਯਾਦ ਰੱਖਾਂਗਾ। ਮੇਰਾ ਦਿਲ ਇਹ ਜਾਣ ਕੇ ਰੋਂਦਾ ਹੈ ਕਿ ਤੁਸੀਂ ਹੁਣ ਨਹੀਂ ਰਹੇ। ਜੀਵਨ ਦਾ ਹਿੱਸਾ ਬਣਨ ਲਈ ਧੰਨਵਾਦ। ਸ਼ਾਂਤੀ।"