ਲਸ਼ਕਰ ਦੇ ਅੱਤਵਾਦੀ ਦਾ ਜੰਮੂ-ਕਸ਼ਮੀਰ ‘ਚ ਪੁਲਸ ਵਲੋਂ ਐਨਕਾਊਂਟਰ

ਲਸ਼ਕਰ ਦੇ ਅੱਤਵਾਦੀ ਦਾ ਜੰਮੂ-ਕਸ਼ਮੀਰ ‘ਚ ਪੁਲਸ ਵਲੋਂ ਐਨਕਾਊਂਟਰ

ਸ਼੍ਰੀਨਗਰ (ਦੇਵ ਇੰਦਰਜੀਤ) : ਸ਼੍ਰੀਨਗਰ ਦੇ ਨਾਟੀਪੋਰਾ ਇਲਾਕੇ ਵਿੱਚ ਪੁਲਸ ਨੇ ਮੁਕਾਬਲੇ ਦੌਰਾਨ ਲਸ਼ਕਰ-ਏ-ਤਇਬਾ ਦੇ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋ ਅੱਤਵਾਦੀਆਂ ਨੇ ਪੁਲਸ ‘ਤੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ, ਜਿਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ ਜਦੋਂ ਕਿ ਦੂਜਾ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ।

ਕਸ਼ਮੀਰ ਜ਼ੋਨ ਪੁਲਸ ਨੇ ਟਵੀਟ ਵਿੱਚ ਕਿਹਾ, ਅੱਤਵਾਦੀਆਂ ਨੇ ਸ਼੍ਰੀਨਗਰ ਦੀ ਪੁਲਸ ਟੀਮ ‘ਤੇ ਗੋਲੀਬਾਰੀ ਕੀਤੀ। ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ। ਮੁਕਾਬਲੇ ਦੌਰਾਨ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ ਗਿਆ ਜਦੋਂ ਕਿ ਦੂਜਾ ਫ਼ਰਾਰ ਹੋ ਗਿਆ।

ਪੁਲਸ ਸੂਤਰਾਂ ਨੇ ਕਿਹਾ ਕਿ ਘਟਨਾ ਸਥਾਨ ਤੋਂ ਹਥਿਆਰ ਅਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਮਿਲੇ ਇੱਕ ਪਛਾਣ ਪੱਤਰ ਅਨੁਸਾਰ ਉਸ ਦੀ ਪਛਾਣ ਸ਼ੋਪੀਆਂ ਨਿਵਾਸੀ ਆਕਿਬ ਬਸ਼ੀਰ ਦੇ ਰੂਪ ਵਿੱਚ ਹੋਈ ਹੈ ਜੋ ਕਿ ਲਸ਼ਕਰ ਨਾਲ ਜੁੜਿਆ ਸੀ।