ਕੋਵਿਡ-19 ਦੀਆਂ ਪਾਬੰਦੀਆਂ ਦੇ ਵਿਰੋਧ ’ਚ ਕੈਨੇਡਾ ਦੀ ਤਰ੍ਹਾਂ ਅਮਰੀਕੀ ਟਰੱਕ ਡਰਾਈਵਰ ਵੀ ਕਰ ਰਹੇ ਨੇ ਪ੍ਰਦਰਸ਼ਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ’ਚ ਹੋਏ ਪ੍ਰਦਰਸ਼ਨ ਤੋਂ ਪ੍ਰੇਰਿਤ ਅਮਰੀਕੀ ਟਰੱਕ ਡਰਾਈਵਰਾਂ ਨੇ ਵੀ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਵਿਡ-19 ਦੀ ਪਾਬੰਦੀਆਂ ਦੇ ਵਿਰੋਧ ’ਚ ਕੈਨੇਡਾ ’ਚ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਰਾਜਧਾਨੀ ਓਟਾਵਾ ਪੂਰੀ ਤਰ੍ਹਾਂ ਜਾਮ ਰਹੀ। ਕੈਨੇਡਾ ’ਚ ਪ੍ਰਦਰਸ਼ਨ ਖ਼ਤਮ ਹੋਣ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਰਜੈਂਸੀ ਖ਼ਤਮ ਕਰ ਦਿੱਤੀ ਹੈ।

ਇਧਰ, ਅਮਰੀਕਾ ’ਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਨਾਲ ਨਜਿੱਠਣ ਲਈ ਬਾਇਡਨ ਪ੍ਰਸ਼ਾਸਨ ਨੇ ਪੂਰੀ ਤਿਆਰੀ ਕੀਤੀ ਹੈ। ਟਰੱਕ ਡਰਾਈਵਰ ਕੋਵਿਡ-19 ਵੈਕਸੀਨ ਅਤੇ ਮਾਸਕ ਦੀ ਜ਼ਰੂਰਤ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ। ਇਸ ਪ੍ਰਦਰਸ਼ਨ ਵਿਚ 18 ਪਹੀਆਂ ਵਾਲੇ ਦੋ ਦਰਜਨ ਟਰੱਕਾਂ ਨਾਲ 50 ਹੋਰ ਵਾਹਨ ਸ਼ਾਮਲ ਹਨ। 4,000 ਕਿਲੋਮੀਟਰ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਨੇਵਾਦਾ ’ਚ ਟਰੱਕ ਚਾਲਕ ਰੋਨ ਕੋਲੇਮੈਨ ਨੇ ਕਿਹਾ, ‘ਇਹ ਸਾਡੀ ਆਜ਼ਾਦੀ, ਸਾਡੇ ਮਨੁੱਖ ਅਧਿਕਾਰਾਂ ਲਈ ਹੈ। ਹੁਣ ਬਹੁਤ ਹੋ ਚੁੱਕਾ ਹੈ।